ਸ਼ਰਮਨਾਕ: 10 ਸਾਲਾ ਬੱਚੀ ਨਾਲ ਮੁਛ ਫ਼ੁਟ ਗੱਭਰੂ ਵਲੋਂ ਜਬਰ-ਜ਼ਿਨਾਹ

Saturday, May 22, 2021 - 10:09 AM (IST)

ਸ਼ਰਮਨਾਕ: 10 ਸਾਲਾ ਬੱਚੀ ਨਾਲ ਮੁਛ ਫ਼ੁਟ ਗੱਭਰੂ ਵਲੋਂ ਜਬਰ-ਜ਼ਿਨਾਹ

ਅੰਮ੍ਰਿਤਸਰ (ਅਰੁਣ): ਮੱਤੇਵਾਲ ਥਾਣੇ ਅਧੀਨ ਪੈਂਦੇ ਪਿੰਡ ਪੁਰਾਣੇ ਤਨੇਲ੍ਹ ਵਾਸੀ ਇਕ 10 ਸਾਲਾ ਕੁੜੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਮੁਛ ਫੁਟ ਗੱਭਰੂ ਵਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੁਛ ਫੁਟ ਗੱਭਰੂ ਖਿਲਾਫ਼ ਕਾਰਵਾਈ ਕਰਦਿਆਂ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ। ਕੁੜੀ ਦੀ ਮਾਂ ਵਲੋਂ ਕੀਤੀ ਸ਼ਿਕਾਇਤ ’ਤੇ ਉਸ ਦੀ ਕੁੜੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਹਵਸ਼ ਦਾ ਸ਼ਿਕਾਰ ਬਣਾਉਣ ਵਾਲੇ ਮੁਲਜ਼ਮ ਹਰਮਨ ਸਿੰਘ ਰਿੰਕੂ ਪੁੱਤਰ ਨਿੰਦਰ ਸਿੰਘ ਵਾਸੀ ਪੁਰਾਣਾ ਤਨੇਲ੍ਹ ਖ਼ਿਲਾਫ਼ ਦਰਜ ਮਾਮਲੇ ਦੀ ਪੁਲਸ ਜਾਂਚ ਕਰ ਰਹੀ ਹੈ।


author

Shyna

Content Editor

Related News