ਸਾਬਕਾ ਸੰਸਦ 'ਘੁਬਾਇਆ' ਨੇ ਅਕਾਲੀ ਦਲ ‘ਚ ਸ਼ਾਮਲ ਹੋਣ ਦੀ ਅਫਵਾਹ ਨੂੰ ਦੱਸਿਆ ਵਿਰੋਧੀਆਂ ਦੀ ਸਾਜ਼ਿਸ਼
Tuesday, Jun 01, 2021 - 09:00 PM (IST)
ਜਲਾਲਾਬਾਦ(ਨਿਖੰਜ)- ਅੱਜ ਸਵੇਰ ਤੋਂ ਕੁੱਝ ਸੋਸ਼ਲ ਮੀਡੀਆ ’ਤੇ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਸਾਬਕਾ ਸੰਸਦ ਸ਼ੇਰ ਸਿੰਘ ਘੁਬਾਇਆ ਜੋ ਕਿ ਇਸ ਵੇਲੇ ਕਾਂਗਰਸ ’ਚ ਹਨ, ਉਹ ਮੁੜ ਅਕਾਲੀ ਦਲ ’ਚ ਸ਼ਾਮਲ ਹੋ ਸਕਦੇ ਹਨ ਪਰ ਇਹ ਖ਼ਬਰ ਨੂੰ ਜਿੱਥੇ ਸ਼ੇਰ ਸਿੰਘ ਘੁਬਾਇਆ ਨੇ ਗ਼ਲਤ ਦੱਸਿਆ, ਉੱਥੇ ਹੀ ਇਸ ਨੂੰ ਵਿਰੋਧੀਆਂ ਦੀ ਇਕ ਸਾਜ਼ਿਸ਼ ਕਰਾਰ ਦਿੱਤਾ । ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਰਹਿ ਕੇ 25 ਸਾਲ ਪਾਰਟੀ ਦੀ ਸੇਵਾ ਕੀਤੀ ਸੀ ਪਰ ਸੁਖਬੀਰ ਬਾਦਲ ਦੀਆ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਹਮੇਸ਼ਾ ਲਈ ਕਾਂਗਰਸ ਪਾਰਟੀ ਦਾ ਹੱਥ ਫੜ੍ਹਿਆ ਹੈ, ਪਾਰਟੀ ਮਾਂ ਬਰਾਬਰ ਹੁੰਦੀ ਹੈ ।
ਇਹ ਵੀ ਪੜ੍ਹੋ- CBSE 12ਵੀਂ ਦੀ ਪ੍ਰੀਖਿਆ ਰੱਦ, PM ਮੋਦੀ ਦੀ ਬੈਠਕ 'ਚ ਲਿਆ ਗਿਆ ਇਹ ਵੱਡਾ ਫੈਸਲਾ
ਸਾਬਕਾ ਸੰਸਦ ਸ. ਸ਼ੇਰ ਸਿੰਘ ਘੁਬਾਇਆ ਵੱਲੋਂ ਅੱਜ ਬੀਤੀ ਦੁਪਹਿਰ ਕਰੀਬ 2 ਵਜੇ ਆਪਣੇ ਦਫ਼ਤਰ ਜਲਾਲਾਬਾਦ ਵਿਖੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਸਪਸ਼ਟ ਕੀਤਾ ਕਿ, ਉਹ ਤਾਂ ਅਕਾਲੀਆਂ ਦੀ ਮਰਗ ‘ਤੇ ਵੀ ਨਹੀਂ ਜਾਵੇਗਾ, ਅਕਾਲੀ ਦਲ ’ਚ ਸ਼ਾਮਲ ਹੋਣਾ ਤਾਂ ਬੜੀ ਦੂਰ ਦੀ ਗੱਲ ਹੈ। ਘੁਬਾਇਆ ਨੇ ਕਿਹਾ ਕਿ ਅਕਾਲੀ ਦਲ ਨੂੰ ਜਲਾਲਾਬਾਦ ਅਤੇ ਫ਼ਾਜ਼ਿਲਕਾ ਹਲਕੇ ’ਚ ਮਜ਼ਬੂਤ ਕਰਨ ਵਾਲਾ ਘੁਬਾਇਆ ਪਰਿਵਾਰ ਹੀ ਹੈ, ਜਦੋਂ ਕਿ ਸੁਖਬੀਰ ਬਾਦਲ ਤਾਂ ਪੱਕੀਆਂ ਪਕਾਈਆਂ ’ਤੇ ਆਨ ਕੇ ਬੈਠ ਗਿਆ ਅਤੇ ਅੱਜ ਘੁਬਾਇਆ ਪਰਿਵਾਰ ਨੂੰ ਹੀ ਗੱਲਾਂ ਕਰ ਰਿਹਾ ਹੈ। ਕਾਂਗਰਸ ’ਚ ਚੱਲ ਰਹੇ ਕਾਟੋ ਕਲੇਸ਼ ’ਤੇ ਬੋਲਦਿਆਂ ਹੋਇਆ ਘੁਬਾਇਆ ਨੇ ਇਹ ਵੀ ਸਪਸ਼ਟ ਕੀਤਾ ਕਿ ਕਾਂਗਰਸ ’ਚ ਚੱਲ ਰਹੇ ਕਾਟੋ ਕਲੇਸ਼ ਨੂੰ ਪਾਰਟੀ ਹਾਈ ਕਮਾਨ ਦੇ ਵੱਲੋਂ ਛੇਤੀ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2022 ਦੀਆਂ ਚੋਣਾਂ ’ਚ ਪੰਜਾਬ ਦੇ ਅੰਦਰ ਫਿਰ ਤੋਂ ਕਾਂਗਰਸ ਦੀ ਸਰਕਾਰ ਬਣੇਗੀ।
ਇਹ ਵੀ ਪੜ੍ਹੋ- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਖਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ
ਘੁਬਾਇਆ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਦੇ ਸਿਪਾਹੀ ਰੁੱਸ ਕੇ ਘਰ ਬੈਠੇ ਹਨ ਉਨ੍ਹਾਂ ਨੂੰ ਹਾਈਕਮਾਨ ਨਾਲ ਗੱਲਬਾਤ ਕਰ ਕੇ ਜਲਦ ਮਨਾਇਆ ਜਾਵੇਗਾ। ਇਸ ਮੌਕੇ ਰਾਜ ਬਖ਼ਸ਼ ਕੰਬੋਜ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ, ਕੇਵਲ ਸੁਖੀਜਾ ਪੰਜਾਬ ਪ੍ਰਧਾਨ, ਦੀਪੂ ਕੁੱਕੜ ਬਲਾਕ ਪ੍ਰਧਾਨ ਯੂਥ ਜਲਾਲਾਬਾਦ, ਹਨੀ ਪਪਨੇਜਾ ਪ੍ਰਧਾਨ ਆੜ੍ਹਾਤੀ ਯੂਨੀਅਨ ਜਲਾਲਾਬਾਦ, ਅੰਮ੍ਰਿਤ ਪਾਲ ਸਿੰਘ ਨੀਲਾ ਮਦਾਨ ਦਫ਼ਤਰ ਇੰਚਾਰਜ , ਸੋਨੂੰ ਦਰਗਨ, ਪ੍ਰੋ ਕੰਵਲਪ੍ਰੀਤ ਸਿੰਘ, ਜਥੇਦਾਰ ਗੁਰਮੀਤ ਸਿੰਘ ਖ਼ਾਲਸਾ, ਮਿੰਟੂ ਕਾਮਰਾ ਇੰਚਾਰਜ ਸ਼ਹਿਰੀ ਫ਼ਾਜ਼ਿਲਕਾ, ਬਲਤੇਜ ਸਿੰਘ ਬਰਾਡ਼ ਸੀਨੀਅਰ ਕਾਂਗਰਸੀ ਆਗੂ, ਰਾਜ ਸਿੰਘ ਨੱਥੂ ਚਿਸ਼ਤੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ ।