ਸਤਲੁਜ ਦਰਿਆ ''ਚ ਮੁੜ ਦਿਖਿਆ ਘੜਿਆਲ, ਲੋਕਾਂ ਦੇ ਮਨਾਂ ''ਚ ਛਾਈ ਦਹਿਸ਼ਤ, ਵੀਡੀਓ ਵਾਇਰਲ

Sunday, Aug 04, 2024 - 12:30 AM (IST)

ਫਿਰੋਜ਼ਪੁਰ (ਕੁਮਾਰ)– ਫਿਰੋਜ਼ਪੁਰ ਵਿਖੇ ਸਤਲੁਜ ਦਰਿਆ ਵਿਚ ਘੜਿਆਲ ਦੇ ਨਜ਼ਰ ਆਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਫਿਰੋਜ਼ਪੁਰ ਦੇ ਪਿੰਡ ਅਲੀ ਅਤੇ ਆਸ-ਪਾਸ ਵਸੇ ਲੋਕਾਂ ਨੇ ਦੱਸਿਆ ਕਿ ਦਰਿਆ ’ਚ ਵੱਖ-ਵੱਖ ਥਾਵਾਂ ’ਤੇ ਘੜਿਆਲ ਦੇਖਿਆ ਗਿਆ ਹੈ ਅਤੇ ਪਿਛਲੀ ਵਾਰ ਵੀ ਹੜ੍ਹ ਦੌਰਾਨ ਘੜਿਆਲ ਦੇਖਿਆ ਗਿਆ ਸੀ।

PunjabKesari

ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਆਪਣੀਆਂ ਮੱਝਾਂ ਆਦਿ ਨੂੰ ਨਹਾਉਣ ਲਈ ਦਰਿਆ ਕੰਢੇ ਲੈ ਜਾਂਦੇ ਸਨ, ਜਿਸ ਕਾਰਨ ਹੁਣ ਲੋਕ ਅਜਿਹਾ ਕਰਨ ਤੋਂ ਡਰਦੇ ਹਨ। ਇਥੋਂ ਦੇ ਲੋਕ ਦਰਿਆ ਪਾਰ ਕਰਨ ਲਈ ਅਕਸਰ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ ਅਤੇ ਕਿਸ਼ਤੀਆਂ ’ਚ ਆਉਂਦੇ-ਜਾਂਦੇ ਹਨ ਪਰ ਹੁਣ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲੋਕ ਡਰਨ ਲੱਗ ਪਏ ਹਨ।

ਇਹ ਵੀ ਪੜ੍ਹੋ- ਬਲਦੀ ਚਿਖਾ 'ਚ ਛਾਲ ਮਾਰ ਗਿਆ ਵਿਅਕਤੀ, ਸ਼ਮਸ਼ਾਨਘਾਟ 'ਚ ਪੈ ਗਈਆਂ ਭਾਜੜਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News