ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਨੋਡਲ ਅਧਿਕਾਰੀ ਕੀਤੇ ਤਾਇਨਾਤ

04/24/2021 11:41:29 AM

ਜਲੰਧਰ (ਚੋਪੜਾ)–ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਲਗਾਤਾਰ ਵਧਦੀ ਗਿਣਤੀ ਅਤੇ ਆਕਸੀਜਨ ਦੀ ਡਿਮਾਂਡ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਨੇ ਆਕਸੀਜਨ ਦੇ ਪਲਾਂਟਾਂ ਵਿਚ ਉਤਪਾਦਨ ਅਤੇ ਸਪਲਾਈ ਦੀ ਨਿਗਰਾਨੀ ਲਈ ਨੋਡਲ ਅਧਿਕਾਰੀਆਂ ਦੀ ਸੂਚੀ ਵਿਚ ਸੋਧ ਕਰਕੇ ਨਵੀਂ ਲਿਸਟ ਜਾਰੀ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਸੂਚੀ ਵਿਚ ਸ਼ਾਮਲ ਅਧਿਕਾਰੀਆਂ ਦੇ ਮੋਬਾਇਲ ਨੰਬਰ ਵੀ ਜਨਤਕ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਨੋਡਲ ਅਧਿਕਾਰੀ ਆਪਣੇ ਸਬੰਧਤ ਪਲਾਂਟ ਵਿਚ ਡਿਊਟੀ ’ਤੇ ਮੌਜੂਦ ਰਹਿਣਗੇ। ਇਸ ਦੌਰਾਨ ਅਧਿਕਾਰੀ 3 ਵੱਖ-ਵੱਖ ਸ਼ਿਫਟਾਂ ਵਿਚ ਡਿਊਟੀ ਕਰਕੇ ਆਕਸੀਜਨ ਦੇ ਸਿਲੰਡਰਾਂ ਦੀ ਫਿਲਿੰਗ ਅਤੇ ਸਪਲਾਈ ਸਬੰਧੀ ਸਮੁੱਚੀ ਰਿਪੋਰਟ ਆਪਣੇ ਓਵਰਆਲ ਇੰਚਾਰਜ ਨੂੰ ਰੋਜ਼ਾਨਾ ਦਿਆ ਕਰਨਗੇ ਅਤੇ ਇੰਚਾਰਜ ਉਕਤ ਸਮੁੱਚੀ ਰਿਪੋਰਟ ਨੂੰ ਡਿਪਟੀ ਕਮਿਸ਼ਨਰ ਦਫਤਰ ਨੂੰ ਭੇਜਣਾ ਯਕੀਨੀ ਬਣਾਉਣਗੇ।

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿਚ ਸ਼ਕਤੀ ਸਾਈਗ੍ਰੈਨਿਕ ਪਲਾਂਟ ਦਾ ਓਵਰਆਲ ਇੰਚਾਰਜ ਕੰਵਲਜੀਤ ਸਿੰਘ ਏ. ਈ. ਟੀ. ਸੀ. ਜਲੰਧਰ-2 ਨੂੰ ਤਾਇਨਾਤ ਕੀਤਾ ਹੈ, ਜਿਨ੍ਹਾਂ ਦਾ ਮੋਬਾਇਲ ਨੰਬਰ 98729-10025 ਹੈ, ਤੋਂ ਇਲਾਵਾ ਦੀਪ ਸਿੰਘ ਗਿੱਲ, ਜੀ. ਐੱਮ. ਡੀ. ਏ. ਸੀ. ਇੰਚਾਰਜ ਮੋਬਾਇਲ ਨੰਬਰ 82838-12127, ਸਿਧਾਰਥ ਅਟਵਾਲ ਆਡਿਟ ਇੰਸਪੈਕਟਰ ਦਾ ਮੋਬਾਇਲ ਨੰਬਰ 99147-89949, ਪੰਕਜ ਜੋਆ ਟੈਕਸੇਸ਼ਨ ਇੰਸਪੈਕਟਰ ਮੋਬਾਇਲ ਨੰਬਰ 98882-35825 ਤੋਂ ਇਲਾਵਾ ਰਵੀ ਗੁਪਤਾ ਡਰੱਗ ਇੰਸਪੈਕਟਰ ਦਾ ਮੋਬਾਇਲ ਨੰਬਰ 95926-76050 ਹੈ, ਦੀ ਡਿਊਟੀ ਸਵੇਰੇ 6 ਤੋਂ ਦੁਪਹਿਰ 2 ਵਜੇ ਤੱਕ ਨਿਰਧਾਰਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ

ਇਸ ਤੋਂ ਇਲਾਵਾ ਸੰਦੀਪ ਵਸ਼ਿਸ਼ਟ ਆਡਿਟ ਇੰਸਪੈਕਟਰ ਮੋਬਾਇਲ ਨੰਬਰ 98151-31924 ਨੂੰ ਇੰਚਾਰਜ ਤੋਂ ਇਲਾਵਾ ਮਨਿੰਦਰ ਸਿੰਘ ਆਡਿਟ ਇੰਸਪੈਕਟਰ ਮੋਬਾਇਲ ਨੰਬਰ 98787-80900, ਹਰਮੇਸ਼ ਲਾਲ ਟੈਕਸੇਸ਼ਨ ਇੰਸਪੈਕਟਰ ਮੋਬਾਇਲ ਨੰਬਰ 75892-52432 ਸਮੇਤ ਰੁਪਿੰਦਰ ਕੌਰ ਡਰੱਗ ਇੰਸਪੈਕਟਰ ਮੋਬਾਇਲ ਨੰਬਰ 97807-92112 ਨੂੰ ਦੁਪਹਿਰ 2 ਤੋਂ ਰਾਤ 10 ਵਜੇ ਤੱਕ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਤ 10 ਤੋਂ ਸਵੇਰੇ 6 ਵਜੇ ਤੱਕ ਲਈ ਰੁਪਿੰਦਰਪਾਲ ਸਿੰਘ ਬੱਲ ਤਹਿਸੀਲਦਾਰ ਜਲੰਧਰ-1 ਨੂੰ ਇੰਚਾਰਜ, ਜਿਨ੍ਹਾਂ ਦਾ ਮੋਬਾਇਲ ਨੰਬਰ 94173-00001 ਸਮੇਤ ਸੰਨੀ ਕੁਮਾਰ ਆਡਿਟ ਇੰਸਪੈਕਟਰ ਮੋਬਾਇਲ ਨੰਬਰ 98783-90505, ਗੁਲਸ਼ਨ ਕੁਮਾਰ ਟੈਕਸੇਸ਼ਨ ਇੰਸਪੈਕਟਰ ਮੋਬਾਇਲ ਨੰਬਰ 80519-3103 ਅਤੇ ਅਮਰਜੀਤ ਸਿੰਘ ਡਰੱਗ ਇੰਸਪੈਕਟਰ ਮੋਬਾਇਲ ਨੰਬਰ 94639-05820 ਦੀ ਡਿਊਟੀ ਲਾਈ ਗਈ ਹੈ।

ਇਹ ਵੀ ਪੜ੍ਹੋ : ਕਪੂਰਥਲਾ ਵਿਖੇ ਰਿਜ਼ਾਰਟ ’ਚ ਚੱਲ ਰਹੀ ਪਾਰਟੀ ’ਚ ਅਚਾਨਕ ਪੁੱਜੀ ਪੁਲਸ ਨੇ ਪਾ ਦਿੱਤਾ ਭੜਥੂ

ਡਿਪਟੀ ਕਮਿਸ਼ਨਰ ਦੇ ਹੁਕਮਾਂ ਵਿਚ ਇੰਡੀਅਨ ਏਅਰ ਪ੍ਰੋਡਕਟ ਪਲਾਂਟ ਲਈ ਦਰਬਾਰਾ ਸਿੰਘ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਨੂੰ ਓਵਰਆਲ ਇੰਚਾਰਜ ਲਾਇਆ ਗਿਆ ਹੈ, ਜਿਨ੍ਹਾਂ ਦਾ ਮੋਬਾਇਲ ਨੰਬਰ 98729-63056 ਹੈ , ਤੋਂ ਇਲਾਵਾ ਸਵੇਰੇ 6 ਤੋਂ ਦੁਪਹਿਰ 2 ਵਜੇ ਲਈ ਜਤਿੰਦਰਪਾਲ ਸਿੰਘ ਏ. ਐੱਲ. ਸੀ. ਮੋਬਾਇਲ ਨੰਬਰ 94171-99349 ਨੂੰ ਇੰਚਾਰਜ ਸਮੇਤ ਪ੍ਰਦੀਪ ਕੁਮਾਰ ਐੱਲ. ਈ. ਓ. ਏ. ਐੱਲ. ਸੀ. ਮੋਬਾਇਲ ਨੰਬਰ 90414-85140, ਰਾਕੇਸ਼ ਤੁਲੀ ਟੈਕਸੇਸ਼ਨ ਇੰਸਪੈਕਟਰ ਮੋਬਾਇਲ ਨੰਬਰ 88474-40539 , ਰਵੀ ਗੁਪਤਾ ਡਰੱਗ ਇੰਸਪੈਕਟਰ ਜਲੰਧਰ-2 ਮੋਬਾਇਲ ਨੰਬਰ 95926-76050 ਨੂੰ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਦੁਪਹਿਰ 2 ਤੋਂ ਰਾਤ 10 ਵਜੇ ਤੱਕ ਲਈ ਵਰਿੰਦਰ ਸਿੰਘ ਬੈਂਸ ਡੀ. ਐੱਸ. ਐੱਸ. ਓ. ਮੋਬਾਇਲ ਨੰਬਰ 81460-87444 ਨੂੰ ਇੰਚਾਰਜ ਤੋਂ ਇਲਾਵਾ ਚੰਦਨ ਗਿੱਲ ਐੱਲ. ਈ. ਓ. ਮੋਬਾਇਲ ਨੰਬਰ 85568-27056, ਯੋਗੇਸ਼ ਮਿੱਤਲ ਟੈਕਸੇਸ਼ਨ ਇੰਸਪੈਕਟਰ ਮੋਬਾਇਲ ਨੰਬਰ 98769-80355 ਸਮੇਤ ਰੁਪਿੰਦਰ ਕੌਰ ਡਰੱਗ ਇੰਸਪੈਕਟਰ ਮੋਬਾਇਲ ਨੰਬਰ 97807-92112 ਦੀ ਡਿਊਟੀ ਨਿਰਧਾਰਿਤ ਕੀਤੀ ਹੈ। ਪਲਾਂਟ ਵਿਚ ਰਾਤ 10 ਤੋਂ ਸਵੇਰੇ 6 ਵਜੇ ਤਕ ਲਈ ਬਲਜਿੰਦਰ ਸਿੰਘ ਤਹਿਸੀਲਦਾਰ ਜਲੰਧਰ-2 ਮੋਬਾਇਲ ਨੰਬਰ 98145-36679 ਨੂੰ ਇੰਚਾਰਜ, ਵਿਕ੍ਰਾਂਤ ਸੈਣੀ ਐੱਲ. ਈ. ਓ. ਮੋਬਾਇਲ ਨੰਬਰ 85568-27056, ਇੰਦਰਬੀਰ ਸਿੰਘ ਟੈਕਸੇਸ਼ਨ ਇੰਸਪੈਕਟਰ ਮੋਬਾਇਲ ਨੰਬਰ 78889-68740 ਸਮੇਤ ਅਮਰਜੀਤ ਿਸੰਘ ਡਰੱਗ ਇੰਸਪੈਕਟਰ ਮੋਬਾਇਲ ਨੰਬਰ 94639-05820 ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਇਨ੍ਹਾਂ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਡਾ. ਜੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ ਨਾਲ ਤਾਲਮੇਲ ਕਰਨਗੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News