ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
Saturday, Mar 20, 2021 - 09:32 AM (IST)

ਖੰਨਾ (ਜ.ਬ.) - ਪਿੰਡ ਕਿਸ਼ਨਪੁਰਾ (ਨਵਾਂ ਪਿੰਡ) ਤੋਂ ਜਰਮਨ ਜਾ ਕੇ ਰੋਜ਼ੀ ਰੋਟੀ ਕਮਾਉਣ ਵਾਲੇ ਪੰਜਾਬੀ ਨੌਜਵਾਨ ਮਨਦੀਪ ਸਿੰਘ ਉਰਫ ਦੀਪ ਪੁੱਤਰ ਜਗਦੇਵ ਸਿੰਘ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਦਾ ਪਤਾ ਲੱਗਦੇ ਸਾਰ ਪਰਿਵਾਰ ਵਾਲਿਆਂ ਨੇ ਉਸ ਦਾ ਕਤਲ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਪ੍ਰਕਾਸ਼ ਸਿੰਘ ਬਾਦਲ ਨੇ ਵੀਡੀਓ ਕਾਲ ਰਾਹੀਂ ਜਾਣਿਆ ਆਪਣੇ ਪੁੱਤਰ ਸੁਖਬੀਰ ਬਾਦਲ ਦਾ ਹਾਲ
ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਕਰੀਬ 16 ਸਾਲ ਪਹਿਲਾਂ ਤਿੰਨ ਏਕੜ ਜ਼ਮੀਨ ਵੇਚਣ ਦੇ ਬਾਅਦ ਇਕਲੌਤੇ ਪੁੱਤਰ ਮਨਦੀਪ ਸਿੰਘ ਨੂੰ ਰੋਜ਼ੀ ਰੋਟੀ ਕਮਾਉਣ ਇਟਲੀ ਭੇਜਿਆ ਸੀ। ਉੱਥੇ ਇਕ ਸਾਲ ਰਹਿਣ ਦੇ ਬਾਅਦ ਮਨਦੀਪ ਜਰਮਨ ਵਿਚ ਚਲਾ ਗਿਆ ਸੀ । ਉਹ ਉੱਥੇ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਸੀ।
ਪੜ੍ਹੋ ਇਹ ਵੀ ਖ਼ਬਰ - ਮਾਮਲਾ 2 ਭੈਣਾਂ ਦੇ ਹੋਏ ਕਤਲ ਦਾ : ਸੰਸਕਾਰ ਨਾ ਕਰਨ ’ਤੇ ਅੜ੍ਹਿਆ ਪਰਿਵਾਰ, ਰੱਖੀਆਂ ਇਹ ਮੰਗਾਂ
ਉਨ੍ਹਾਂ ਨੇ ਦੱਸਿਆ ਕਿ ਉਸਦੇ ਨਾਲ ਕੰਮ ਕਰਦੇ ਜਲੰਧਰ ਦੇ ਇਕ ਨੌਜਵਾਨ ਨੇ ਘਰ ਫੋਨ ਕਰ ਕੇ ਇੰਨਾ ਹੀ ਦੱਸਿਆ ਕਿ ਮਨਦੀਪ ਦੀ ਲਾਸ਼ ਝਾੜੀਆਂ ’ਚੋਂ ਮਿਲੀ ਹੈ, ਜਿਸਦੇ ਬਾਅਦ ਕੋਈ ਸੂਚਨਾ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਸ਼ੱਕ ਹੈ ਕਿ ਜਰਮਨ ’ਚ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ ਹੈ, ਜਿਸਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖ਼ਬਰ - ਮੁੱਖ ਮੰਤਰੀ ਦੀ ਜਨਰਲ ਬਾਜਵਾ ਨੂੰ ਨਸੀਹਤ : ‘ਅਮਨ ਦੇ ਮੁੱਦੇ ’ਤੇ ਫੋਕੇ ਵਾਅਦਿਆਂ ਵਾਲੀ ਬਿਆਨਬਾਜ਼ੀ ਛੱਡੋ, ਅਮਲ ਕਰੋ’
ਮ੍ਰਿਤਕ ਦੀ ਮਾਤਾ ਨੇ ਪੰਜਾਬ ਸਰਕਾਰ ਅਤੇ ਸੰਸਦ ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ - ਮਾਸਟਰ ਸਲੀਮ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਪੁਲਸ ਨੇ ਕੱਟਿਆ ਚਲਾਨ