ਬੰਗਾ ਨੇੜੇ ਪਿੰਡ ਖਮਾਚੋਂ ''ਚ ਗੈਸ ਨਾਲ ਭਰਿਆ ਟੈਂਕਰ ਪਲਟਿਆ

Monday, Oct 23, 2017 - 01:20 AM (IST)

ਬੰਗਾ ਨੇੜੇ ਪਿੰਡ ਖਮਾਚੋਂ ''ਚ ਗੈਸ ਨਾਲ ਭਰਿਆ ਟੈਂਕਰ ਪਲਟਿਆ

ਬੰਗਾ, (ਚਮਨ ਲਾਲ, ਰਾਕੇਸ਼ ਅਰੋੜਾ) – ਬੀਤੀ ਦੇਰ ਰਾਤ ਬੰਗਾ-ਗੜ੍ਹਸ਼ੰਕਰ ਰੋਡ 'ਤੇ ਪੈਂਦੇ ਪਿੰਡ ਖਮਾਚੋਂ ਵਿਖੇ ਇਕ ਗੈਸ ਨਾਲ ਭਰੇ ਟੈਂਕਰ ਦੇ ਅਚਾਨਕ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਸ ਨਾਲ ਭਰਿਆ ਇਕ ਟੈਂਕਰ, ਜੋ ਕਿ ਜਲੰਧਰ ਪਲਾਂਟ ਤੋਂ ਗੈਸ ਦਾ ਟੈਂਕਰ ਲੈ ਕੇ ਊਨਾ ਹਿਮਾਚਲ ਪ੍ਰਦੇਸ਼ ਨੂੰ ਜਾ ਰਿਹਾ ਸੀ । ਜਿਵੇਂ ਹੀ ਡਰਾਈਵਰ ਬੰਗਾ ਨੇੜੇ ਪਿੰਡ ਖਮਾਚੋ ਕੋਲ ਪੁੱਜਾ ਤਾਂ ਜਿਵੇਂ ਹੀ ਖਮਾਚੋ ਵਿਖੇ ਪੈਂਦੇ ਕੂਹਣੀ ਮੋੜ ਤੋਂ ਆਪਣਾ ਟੈਂਕਰ ਮੋੜ ਰਿਹਾ ਸੀ ਤਾਂ ਉਸ ਦਾ ਟੈਂਕਰ ਆਪਣਾ ਸੰਤੁਲਨ ਗੁਆ ਬੈਠਾ ਤੇ ਟੈਂਕਰ ਪਲਟ ਗਿਆ । ਟੈਂਕਰ ਪਲਟਣ ਦੀ ਸੂਚਨਾ ਮਿਲਦਿਆਂ ਹੀ ਬੰਗਾ ਦੇ ਡੀ. ਐੱਸ. ਪੀ. ਪਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ ਤੇ ਨਵਾਂਸ਼ਹਿਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ । ਉਪਰੋਕਤ ਹਾਦਸੇ ਵਿਚ ਟੈਂਕਰ ਦਾ ਚਾਲਕ ਚੰਦਰ ਵੰਸ਼ੀ ਵਾਸੀ ਬਿਹਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸਦੇ ਸਾਥੀ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬੰਗਾ ਪਹੁੰਚਾਇਆ ਗਿਆ ਜਿਥੇ ਚੰਦਰ ਵੰਸ਼ੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸਨੂੰ ਨਵਾਂਸ਼ਹਿਰ ਰੈਫਰ ਕਰ ਦਿੱਤਾ ਗਿਆ।


Related News