ਦੁੱਧ ਗਰਮ ਕਰਦੇ ਸਮੇਂ ਫਟਿਆ ਸਟੋਵ, ਭਾਂਬੜ ਮਚਣ ਨਾਲ ਝੁਲਸੇ ਪਤੀ-ਪਤਨੀ

Sunday, Oct 22, 2017 - 07:11 PM (IST)

ਦੁੱਧ ਗਰਮ ਕਰਦੇ ਸਮੇਂ ਫਟਿਆ ਸਟੋਵ, ਭਾਂਬੜ ਮਚਣ ਨਾਲ ਝੁਲਸੇ ਪਤੀ-ਪਤਨੀ

ਜਲੰਧਰ(ਮਾਹੀ)— ਮਕਸੂਦਾਂ 'ਚ ਸਥਿਤ ਮਹਾਸ਼ਾ ਕਾਲੋਨੀ ਵਿਚ ਔਰਤ ਵੱਲੋਂ ਦੁੱਧ ਗਰਮ ਕਰਨ ਦੌਰਾਨ ਸਟੋਵ ਫਟਣ ਕਾਰਨ ਪਤੀ-ਪਤਨੀ ਝੁਲਸ ਗਏ। ਪੀੜਤ ਕਰਨ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਸ ਦੀ ਪਤਨੀ ਜੋਤੀ ਗੈਸ ਸਿਲੰਡਰ ਖਤਮ ਹੋਣ 'ਤੇ ਸਟੋਵ 'ਤੇ ਬੱਚੇ ਲਈ ਦੁੱਧ ਗਰਮ ਕਰ ਰਹੀ ਸੀ ਤਾਂ ਸਟੋਵ ਤੋਂ ਇਕ ਦਮ ਭਬਾਕਾ ਵਜ ਗਿਆ, ਜਿਸ ਨਾਲ ਉਸ ਦੇ ਸਰੀਰ ਨੂੰ ਅੱਗ ਲੱਗ ਗਈ, ਜਦ ਉਸ ਨੇ ਕੋਲ ਪਏ ਕੰਬਲ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਇਸ ਦੀ ਲਪੇਟ ਵਿਚ ਆ ਗਿਆ। 
ਡਾਕਟਰ ਦਾ ਕਹਿਣਾ ਹੈ ਕਿ ਜੋਤੀ 80 ਫੀਸਦੀ ਅਤੇ ਕਰਨ ਸਿੰਘ 20 ਫੀਸਦੀ ਝੁਲਸਿਆ ਹੈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੀੜਤ ਜੋਤੀ ਨੇ ਮੈਜਿਸਟਰੇਟ ਨੂੰ ਬਿਆਨ ਦਿੱਤੇ ਹਨ ਕਿ ਉਹ ਸਟੋਵ ਦੇ ਭਬਾਕੇ ਨਾਲ ਝੁਲਸੀ ਹੈ ਅਤੇ ਇਸ ਵਿਚ ਕਿਸੇ ਦਾ ਦੋਸ਼ ਨਹੀਂ ਹੈ।


Related News