ਚੰਡੀਗੜ੍ਹ 'ਚ ਫਟੀ ਗੈਸ ਪਾਈਪਲਾਈਨ, ਮੌਕੇ 'ਤੇ ਪਈਆਂ ਭਾਜੜਾਂ, ਪੁਲਸ ਨੇ ਬੰਦ ਕਰਵਾਈ ਆਵਾਜਾਈ (ਤਸਵੀਰਾਂ)

Saturday, Oct 14, 2023 - 01:42 PM (IST)

ਚੰਡੀਗੜ੍ਹ (ਹਾਂਡਾ) : ਚੰਡੀਗੜ੍ਹ ਦੇ ਸੈਕਟਰ-37 ਸਿਟੀ ਦੀ ਮਾਰਕਿਟ ਸਾਹਮਣੇ ਮੁੱਖ ਸੜਕ 'ਤੇ ਅੰਡਰਗਰਾਊਂਡ ਗੈਸ ਪਾਈਪਲਾਈਨ ਫੱਟ ਗਈ। ਇਸ ਕਾਰਨ ਗੈਸ ਦੀ ਲੀਕੇਜ ਹੋਣ ਕਾਰਨ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਆਸ-ਪਾਸ ਦੇ ਲੋਕਾਂ 'ਚ ਹਫੜਾ-ਦਫੜੀ ਮਚ ਗਈ।

ਇਹ ਵੀ ਪੜ੍ਹੋ : ਨਿਹੰਗ ਸਿੰਘ ਦੇ ਬਾਣੇ 'ਚ 'ਚਿੱਟਾ' ਪੀਂਦੇ ਨੌਜਵਾਨ ਦੀ ਵੀਡੀਓ ਵਾਇਰਲ, ਲੁਧਿਆਣਾ ਦਾ ਹੈ ਮਾਮਲਾ

PunjabKesari

ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਿਲਹਾਲ ਪੁਲਸ ਵਲੋਂ ਇੱਥੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਇਸ ਲੀਕੇਜ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਬਲਾਕ ਅਤੇ ਸਰਕਲ ਇੰਚਾਰਜ ਅਹੁਦਿਆਂ ਨੂੰ ਲੈ ਕੇ 'ਆਪ' ਨੇ ਲਿਆ ਵੱਡਾ ਫ਼ੈਸਲਾ

PunjabKesari

ਇਸ ਦੀ ਸੂਚਨਾ ਕੰਪਨੀ ਨੂੰ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਲੋਕਲ ਕੇਬਲ ਚੈਨਲ ਦੀ ਵਾਇਰਿੰਗ ਦਾ ਕੰਮ ਚੱਲ ਰਿਹਾ ਸੀ। ਜਦੋਂ ਪਾਈਪ ਫਟੀ ਤਾਂ ਮੌਕੇ ਤੋਂ ਮਜ਼ਦੂਰ ਫ਼ਰਾਰ ਹੋ ਗਏ।

PunjabKesari
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News