ਵੱਡੀ ਖ਼ਬਰ : ਸਕੂਲ 'ਚ ਲੀਕ ਹੋਈ Gas, ਪੈ ਗਈਆਂ ਭਾਜੜਾਂ, ਬੱਚਿਆਂ ਨੂੰ ਕਰ ਦਿੱਤੀ ਛੁੱਟੀ (ਵੀਡੀਓ)

Wednesday, Nov 22, 2023 - 11:03 AM (IST)

ਵੱਡੀ ਖ਼ਬਰ : ਸਕੂਲ 'ਚ ਲੀਕ ਹੋਈ Gas, ਪੈ ਗਈਆਂ ਭਾਜੜਾਂ, ਬੱਚਿਆਂ ਨੂੰ ਕਰ ਦਿੱਤੀ ਛੁੱਟੀ (ਵੀਡੀਓ)

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸੈਕਟਰ-40 ਦੇ ਨਜ਼ਦੀਕ ਇਕ ਨਿੱਜੀ ਸਕੂਲ 'ਚ ਗੈਸ ਲੀਕ ਹੋਣ ਨਾਲ ਭਾਜੜਾਂ ਪੈ ਗਈਆਂ।ਬੱਚਿਆਂ ਨੂੰ ਤੁਰੰਤ ਸਕੂਲ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ ਜੇ. ਸੀ. ਬੀ. ਮਸ਼ੀਨ ਨਾਲ ਸਕੂਲ ਨੇੜੇ ਕੰਧ ਕੋਲ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜ਼ਮੀਨ 'ਚ ਜਾ ਰਹੀ ਐੱਲ. ਪੀ. ਜੀ. ਪਾਈਪ ਲਾਈਨ ਅਚਾਨਕ ਲੀਕ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਪੁਲਸ ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ, ਹੋ ਰਹੀਆਂ ਆਨਲਾਈਨ ਬੈਠਕਾਂ

ਸਕੂਲ ਪ੍ਰਬੰਧਕਾਂ ਵੱਲੋਂ ਤੁਰੰਤ ਹਫੜਾ-ਦਫੜੀ 'ਚ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਅਤੇ ਪ੍ਰਸ਼ਾਸਨ ਪੁੱਜਿਆ। ਗੈਸ ਲੀਕ ਹੋਣ ਤੋਂ ਬਾਅਦ ਭਾਜੜਾਂ ਪੈ ਗਈਆਂ। ਸਕੂਲ ਦੇ 1600 ਬੱਚਿਆਂ ਨੂੰ ਸਕੂਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ NIA ਦਾ ਵੱਡਾ ਐਕਸ਼ਨ, ਇਸ ਪਿੰਡ 'ਚ ਕੀਤੀ ਛਾਪੇਮਾਰੀ

ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉੱਥੇ ਹੀ ਆਸ-ਪਾਸ ਦੇ ਇਲਾਕੇ ਵੀ ਖ਼ਾਲੀ ਕਰਵਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ 'ਚ ਜ਼ਹਿਰੀਲੀ ਗੈਸ ਕਾਂਡ 'ਚ 11 ਲੋਕਾਂ ਦੀ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 
 


author

Babita

Content Editor

Related News