ਲੁਧਿਆਣਾ ''ਚ ਗੈਸ ਲੀਕ ਹੋਣ ਮਗਰੋਂ ਲੱਗੀ ਭਿਆਨਕ ਅੱਗ, ਬੱਚੀ ਸਣੇ ਕਈ ਲੋਕ ਝੁਲਸੇ
Wednesday, Oct 16, 2024 - 09:27 AM (IST)

ਲੁਧਿਆਣਾ (ਖ਼ੁਰਾਨਾ/ਜਗਰੂਪ): ਗੈਸ ਮਾਫੀਆ ਦਾ ਗੜ੍ਹ ਬਣੇ ਗਿਆਸਪੁਰਾ ਇਲਾਕੇ 'ਚ ਘਰੇਲੂ ਗੈਸ ਭਰਦੇ ਸਮੇਂ ਲੀਕ ਹੋਣ ਮਗਰੋਂ ਭਿਆਨਕ ਹਾਦਸਾ ਵਾਪਰ ਗਿਆ। ਇਸ ਕਾਰਨ ਲੱਗੀ ਭਿਆਨਕ ਅੱਗ 'ਚ ਇਕ ਮਾਸੂਮ ਬੱਚੀ ਸਮੇਤ ਕੁੱਲ 6 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਕ ਹੋਰ ਪਿੰਡ ਵਿਚ ਰੱਦ ਹੋਈ ਪੰਚਾਇਤੀ ਚੋਣ, ਗਲਤ ਨਿਕਲੇ ਬੈਲਟ ਪੇਪਰ!
ਇਹ ਹਾਦਸਾ ਮੰਗਲਵਾਰ ਰਾਤ ਨੂੰ ਉਸ ਸਮੇਂ ਵਾਪਰਿਆ ਜਦੋਂ ਸਮਰਾਟ ਕਾਲੋਨੀ 'ਚ ਕਿਰਾਏ ਦੀ ਗੱਡੀ 'ਚ ਘਰੇਲੂ ਗੈਸ ਦਾ ਛੋਟਾ ਸਿਲੰਡਰ ਭਰਿਆ ਜਾ ਰਿਹਾ ਸੀ, ਇਸ ਦੌਰਾਨ ਭਿਆਨਕ ਅੱਗ ਲੱਗ ਗਈ ਅਤੇ ਮੌਕੇ 'ਤੇ ਮੌਜੂਦ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ 'ਚ 7 ਸਾਲਾ ਬੱਚੀ ਸ਼ਿਵਾਨੀ ਵੀ ਸ਼ਾਮਲ ਸੀ। ਇਸ ਹਾਦਸੇ ਵਿਚ ਇਕ ਔਰਤ 80 ਫ਼ੀਸਦੀ ਝੁਲਸ ਗਈ, ਜਦਕਿ ਬੱਚੀ ਸ਼ਿਵਾਨੀ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਪੀ.ਜੀ.ਆਈ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8