ਫਿਰੋਜ਼ਪੁਰ ਸ਼ਹਿਰ ’ਚ ਬੰਦ ਪਏ ਬਰਫ ਦੇ ਕਾਰਖਾਨੇ ’ਚ ਗੈਸ ਹੋਈ ਲੀਕ, ਲੋਕਾਂ ’ਚ ਮੱਚੀ ਹਾਹਾਕਾਰ

09/24/2021 1:10:29 AM

ਫ਼ਿਰੋਜ਼ਪੁਰ(ਕੁਮਾਰ)- ਫਿਰੋਜ਼ਪੁਰ ਸ਼ਹਿਰ ਵਿਚ ਜਨਕ ਹੋਟਲ ਦੇ ਨਾਲ (ਬਗਦਾਦੀ ਗੇਟ ਦੇ ਕੋਲ) ਸਾਲਾਂ ਤੋਂ ਬੰਦ ਪਏ ਬਰਫ਼ ਦੇ ਕਾਰਖਾਨੇ ਵਿਚ ਅਚਾਨਕ ਗੈਸ ਲੀਕ ਹੋ ਗਈ, ਜਿਸ ਨਾਲ ਆਸ-ਪਾਸ ਦੇ ਲੋਕਾਂ ਵਿਚ ਭਗਦੜ ਮੱਚ ਗਈ ਅਤੇ ਗੈਸ ਨਾਲ ਲੋਕਾਂ ਦੀਆਂ ਅੱਖਾਂ ਵਿਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਹੋਣ ਲੱਗੀਆਂ।

PunjabKesari

ਖੇਤਰ ਦੇ ਲੋਕਾਂ ਵੱਲੋਂ ਤੁਰੰਤ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਦਿੱਤੀ ਗਈ। ਪਤਾ ਚਲਦੇ ਹੀ ਐੱਸ.ਐੱਚ.ਓ. ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ਹੇਠ ਥਾਣਾ ਸਿਟੀ ਦੀ ਪੁਲਸ ਅਤੇ ਫਾਇਰ ਬ੍ਰਿਗੇਡ ਦਾ ਸਟਾਫ ਘਟਨਾ ਸਥਾਨ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ- ਚੋਰੀ ਦੇ ਮੋਟਰਸਾਈਕਲ ਬਰਾਮਦ ਕਰਨ ਆਏ ਲੁਧਿਆਣਾ ਦੇ ਥਾਣਾ ਮੁਖੀ ਨੇ ਮੋਗਾ ਦੇ ਡਿਪਟੀ ਮੇਅਰ ਨੂੰ ਮਾਰਿਆ ‘ਥੱਪੜ’(ਵੀਡੀਓ)

PunjabKesari
ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਹ ਬਰਫ਼ ਦਾ ਕਾਰਖਾਨਾ ਬੰਦ ਹੋਣ ਕਾਰਨ ਗੈਸ ਦੀ ਲੀਕੇਜ ਨੂੰ ਰੋਕਣ ਦੇ ਲਈ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਅਤੇ ਆਸ-ਪਾਸ ਦਾ ਸਾਰਾ ਏਰੀਆ ਕਵਰ ਹੋਣ ਕੰਧਾਂ ਨੂੰ ਸਟਾਫ ਵੱਲੋਂ ਤੋੜਿਆ ਜਾ ਰਿਹਾ ਹੈ।


Bharat Thapa

Content Editor

Related News