ਗੈਸ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

Wednesday, Dec 11, 2019 - 05:37 PM (IST)

ਗੈਸ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

ਤਲਵੰਡੀ ਸਾਬੋ (ਮੁਨੀਸ਼) - ਤਲਵੰਡੀ ਸਾਬੋ ਦੇ ਸੰਗਤ ਰੋਡ ’ਤੇ ਨਵੇਂ ਲਾਏ ਗੈਸ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਗਰੀਬ ਮਜਦੂਰ ਬੱਗਾ ਖਾਨ ਦੇ ਘਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਕਾਰਨ ਘਰ ’ਚ ਪਿਆ ਫਰਿੱਜ, ਇਨਵਰਟਰ, ਕੂਲਰ, ਪੇਟੀਆਂ, ਅਲਮਾਰੀ ਸਮੇਤ ਘਰ ਦਾ ਹੋਰ ਬਹੁਤ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

PunjabKesari

ਦੱਸ ਦੇਈਏ ਕਿ ਅੱਗ ਲੱਗਣ ਕਾਰਨ ਭਾਵੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਭਾਰੀ ਨੁਕਸਾਨ ਜ਼ਰੂਰ ਹੋਇਆ ਹੈ। ਇਸ ਘਟਨਾ ਕਾਰਨ ਘਰ ਦੀ ਮਾਲਕਣ ਬੇਹੋਸ਼ ਹੋ ਗਈ, ਜੋ ਜ਼ੇਰੇ ਇਲਾਜ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਗਰੀਬ ਮਜ਼ਦੂਰ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

PunjabKesari


author

rajwinder kaur

Content Editor

Related News