ਜਲੰਧਰ: ਗੈਸ ਸਿਲੰਡਰ ਨੂੰ ਲੱਗੀ ਅੱਗ, 4 ਲੋਕ ਝੁਲਸੇ

Wednesday, Sep 12, 2018 - 01:42 PM (IST)

ਜਲੰਧਰ: ਗੈਸ ਸਿਲੰਡਰ ਨੂੰ ਲੱਗੀ ਅੱਗ, 4 ਲੋਕ ਝੁਲਸੇ

ਜਲੰਧਰ (ਵਰੁਣ) — ਨਕੋਦਰ ਰੋਡ ਸਥਿਤ ਰਤਨ ਮਨੀ ਢਾਬਾ ਦੇ ਸਾਹਮਣੇ ਇਕ ਘਰ 'ਚ ਗੈਸ ਸਿਲੰਡਰ ਲੀਕੇਜ ਨੂੰ ਠੀਕ ਕਰਦੇ ਸਮੇਂ ਅੱਗ ਲੱਗ ਗਈ, ਜਿਸ ਦੇ ਕਾਰਨ ਚਾਰ ਲੋਕ ਝੁਲਸ ਗਏ। ਝੁਲਸੇ ਹੋਏ ਲੋਕਾਂ 'ਚ 7 ਸਾਲ ਦਾ ਬੱਚਾ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਦੀਪਕ ਨਾਂ ਦਾ ਵਿਅਕਤੀ ਨਕੋਦਰ ਰੋਡ ਸਥਿਤ ਲੋਕਸੇਵਾ ਗੈਸ ਏਜੰਸੀ ਤੋਂ ਬੀਤੇ ਦਿਨ ਸਿਲੰਡਰ ਲੈ ਕੇ ਗਿਆ ਸੀ। ਘਰ ਪਹੁੰਚਿਆ ਤਾਂ ਸਿਲੰਡਰ 'ਚੋਂ ਗੈਸ ਲੀਕ ਹੋਣ ਲੱਗੀ, ਜਿਸ ਦੀ ਸ਼ਿਕਾਇਤ ਉਸ ਨੇ ਗੈਸ ਏਜੰਸੀ ਨੂੰ ਕੀਤੀ। 

PunjabKesari
ਬੁੱਧਵਾਰ ਸਵੇਰੇ ਲੋਕਸੇਵਾ ਗੈਸ ਏਜੰਸੀ ਦਾ ਇਕ ਕਰਮਚਾਰੀ ਸੰਦੀਪ ਸ਼ਿਕਾਇਤ ਕਰਤਾ ਦੇ ਘਰ ਪਹੁੰਚਿਆ ਅਤੇ ਸਿਲੰਡਰ ਠੀਕ ਕਰਨ ਲੱਗਾ। ਸੰਦੀਪ ਏਜੰਸੀ ਤੋਂ ਸਿਲੰਡਰ ਲਿਆ ਕੇ ਖਾਲੀ ਸਿਲੰਡਰ 'ਚ ਗੈਸ ਭਰ ਰਿਹਾ ਸੀ ਕਿ ਇਸੇ ਦੌਰਾਨ ਸਿਲੰਡਰ ਠੀਕ ਕਰਦੇ ਸਮੇਂ ਨੇੜੇ ਹੀ ਮਹਿਲਾ ਨੇ ਅੱਗ ਜਲਾ ਦਿੱਤੀ ਜੋਕਿ ਗੈਸ ਲੀਕੇਜ ਹੋਣ ਕਰਕੇ ਸਿਲੰਡਰ ਤੱਕ ਪਹੁੰਚ ਗਈ ਅਤੇ ਪੂਰੇ ਘਰ 'ਚ ਫੈਲ ਗਈ। ਅੱਗ ਕਾਰਨ ਘਰ 'ਚ ਮੌਜੂਦ ਗੈਸ ਕਰਮਚਾਰੀ ਸਮੇਤ ਚਾਰ ਲੋਕ ਝੁਲਸ ਗਏ।

PunjabKesari

ਜ਼ਖਮੀਆਂ ਦੀ ਪਛਾਣ ਸੰਦੀਪ ਪੁੱਤਰ ਹਰਬੰਸ ਲਾਲ ਵਾਸੀ ਖੁਰਲਾ ਕਿੰਗਰਾ, ਸੁਖਦੇਵ ਮਹਤੋ ਪੁੱਤਰ ਹਰੀ ਮਹਤੋ ਵਾਸੀ ਬੂਟਾ ਮੰਡੀ, ਸੋਨੀਆ ਪਤਨੀ ਉਮੇਸ਼ ਮਹਤੋ ਵਾਸੀ ਬੂਟਾ ਮੰਡੀ ਅਤੇ ਸੋਨੀਆ ਦਾ 7 ਸਾਲ ਦਾ ਬੇਟਾ ਅਨਿਕੇਤ ਦੇ ਰੂਪ 'ਚ ਹੋਈ ਹੈ। ਸੰਦੀਪ 7 ਸਾਲਾਂ ਤੋਂ ਗੈਸ ਏਜੰਸੀ 'ਚ ਕੰਮ ਕਰ ਰਿਹਾ ਹੈ।


Related News