ਨਾਭਾ: ਗੈਸ ਕੈਂਟਰ ਸਣੇ ਕਈ ਵਾਹਨਾਂ ਦੀ ਟੱਕਰ
Tuesday, Jan 22, 2019 - 12:39 PM (IST)

ਨਾਭਾ (ਰਾਹੁਲ)— ਨਾਭਾ ਦੇ ਓਵਰ ਬ੍ਰਿਜ ਕੋਲ ਇੰਡੇਨ ਗੈਸ ਦਾ ਭਰਿਆ ਟੈਂਕਰ ਇਕ ਟਰੱਕ ਵਿਚ ਜਾ ਵੱਜਾ। ਗਨੀਮਤ ਇਹ ਰਹੀ ਕਿ ਗੈਸ ਦਾ ਭਰਿਆ ਕੈਂਟਰ ਨਹੀਂ ਪਲਟਿਆ ਜੇਕਰ ਗੈਸ ਵਾਲਾ ਕੈਂਟਰ ਪਲਟ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਨ੍ਹਾਂ ਦੋਵੇਂ ਟਰੱਕਾਂ ਦੀ ਟੱਕਰ ਨਾਲ ਨਾਭਾ ਸਗੰਰੂਰ ਰੋੜ ਦੀ ਆਵਾਜਾਈ ਬੰਦ ਹੋ ਗਈ ਅਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਮੌਕੇ ਤੇ ਗੈਸ ਕੈਂਟਰ ਦਾ ਡਰਾਇਵਰ ਕੈਂਟਰ ਛੱਡ ਕੇ ਰਫੂ ਚੱਕਰ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਗੈਸ ਦੇ ਕੈਂਟਰ ਨੂੰ ਸੜਕ ਤੋਂ ਪਾਸੇ ਕੀਤਾ। ਦੂਜੇ ਪਾਸੇ ਇਕ ਹੋਰ ਟਰੱਕ ਚਾਲਕ ਵਲੋਂ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਕਾਰ ਨੂੰ ਫੇਟ ਮਾਰੀ ਅਤੇ ਜਾਮ ਵਿਚ ਕਈ ਖੜੀਆਂ ਕਾਰਾ ਵਾਲ-ਵਾਲ ਬਚ ਗਈਆਂ। ਮੌਕੇ 'ਤੇ ਪੁਲਸ ਨੇ ਟਰੱਕ ਦੇ ਡਰਾਇਵਰ ਨੂੰ ਫੜ੍ਹ ਕੇ ਥਾਣੇ ਲੈ ਗਈ।
ਇਸ ਮੌਕੇ ਨਾਭਾ ਕੋਤਵਾਲੀ ਦੇ ਐੱਸ.ਐੱਚ.ਓ.ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਕਾਫੀ ਭਿਆਨਕ ਹੋ ਸਕਦਾ ਸੀ ਕਿਉਂਕਿ ਇਹ ਹਾਦਸਾ ਗੈਸ ਦੇ ਭਰੇ ਕੈਂਟਰ ਅਤੇ ਟਰੱਕ ਨਾਲ ਵਾਪਰਿਆ ਹੈ ਅਤੇ ਗੈਸ ਕੈਂਟਰ ਦਾ ਡਰਾਇਵਰ ਆਪਣਾ ਕੈਂਟਰ ਛੱਡ ਕੇ ਰਫੂ ਚੱਕਰ ਹੋ ਗਿਆ। ਪੁਲਸ ਨੇ ਟਰੱਕ ਦੇ ਡਰਾਇਵਰ ਨੂੰ ਕਾਬੂ ਕਰ ਲਿਆ ਹੈ ਜੋ ਨਸ਼ੇ ਦੀ ਹਾਲਤ 'ਚ ਸੀ।