ਬਜ਼ੁਰਗ ਦਾ ਕੁੜਤਾ ਲੁਹਾ ਕੇ ਲੈ ਗਏ ਲੁਟੇਰੇ, 32 ਹਜ਼ਾਰ ਨਕਦ ਤੇ ਮੋਬਾਇਲ ਸੀ ਕੁੜਤੇ ''ਚ

Wednesday, Apr 04, 2018 - 03:40 AM (IST)

ਅੰਮ੍ਰਿਤਸਰ, (ਅਰੁਣ)- ਸੋਮਵਾਰ ਬੰਦ ਦੌਰਾਨ ਨਿਊ ਪ੍ਰਤਾਪ ਨਗਰ ਇਲਾਕੇ 'ਚ ਆਏ 2 ਅਣਪਛਾਤੇ ਬਾਈਕ ਸਵਾਰ ਲੁਟੇਰੇ ਬਜ਼ੁਰਗ ਆਟਾ ਚੱਕੀ ਮਾਲਕ ਦਾ ਕੁੜਤਾ ਲੁਹਾ ਕੇ ਲੈ ਗਏ। ਬਜ਼ੁਰਗ ਇਸ ਕਦਰ ਸਹਿਮ ਗਿਆ ਕਿ ਕੁਝ ਚਿਰ ਉਸ ਦੀ ਆਵਾਜ਼ ਹੀ ਨਹੀਂ ਨਿਕਲੀ। ਬੀ-ਡਵੀਜ਼ਨ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ 80 ਸਾਲਾ ਬਜ਼ੁਰਗ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ 4 ਵਜੇ ਜਦੋਂ ਉਹ ਘਰ ਵਿਚ ਬਣੀ ਆਟਾ ਚੱਕੀ 'ਤੇ ਮੌਜੂਦ ਸੀ ਤਾਂ ਮੋਟਰਸਾਈਕਲ 'ਤੇ ਆਏ 2 ਅਣਪਛਾਤੇ ਲੁਟੇਰੇ ਉਸ ਦੇ ਪਾਇਆ ਕੁੜਤਾ ਜਿਸ ਵਿਚ 32 ਹਜ਼ਾਰ ਦੀ ਨਕਦੀ ਅਤੇ ਮੋਬਾਇਲ ਸੀ, ਲੁਹਾ ਕੇ ਲੈ ਗਏ। ਬੀ-ਡਵੀਜ਼ਨ ਥਾਣੇ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਮੁਹੱਲੇ ਵਿਚ ਲੱਗੇ ਕੁਝ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ, ਸੁਰਾਗ ਹੱਥ ਲੱਗਣ 'ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News