ਹੁਣ ''ਮੋਹਾਲੀ'' ''ਚ ਕਿਤੇ ਵੀ ਡਿਗਿਆ ਨਹੀਂ ਦਿਖੇਗਾ ਕੂੜਾ ਕਿਉਂਕਿ...
Monday, Feb 10, 2020 - 10:42 AM (IST)
ਮੋਹਾਲੀ (ਰਾਣਾ) : ਲੱਗਦਾ ਹੈ ਕਿ ਸ਼ਹਿਰ 'ਚ ਹੁਣ ਆਉਣ ਵਾਲੇ ਦਿਨਾਂ 'ਚ ਕਿਤੇ ਵੀ ਡਿਗਿਆ ਕੂੜਾ ਦਿਖਾਈ ਨਹੀਂ ਦੇਵੇਗਾ ਕਿਉਂਕਿ ਨਗਰ ਨਿਗਮ ਮੋਹਾਲੀ ਵਲੋਂ ਸ਼ਹਿਰ 'ਚ ਜਿੰਨੇ ਵੀ ਕੂੜੇਦਾਨ ਰੱਖੇ ਗਏ ਹਨ, ਸਾਰਿਆਂ ਨੂੰ ਇਕ ਹਫਤੇ 'ਚ ਚੁੱਕਣ ਦੇ ਵੀ ਨਿਰਦੇਸ਼ ਦੇ ਦਿੱਤੇ ਗਏ ਹਨ। ਨਿਗਮ ਦੀ ਟੀਮ ਨੇ ਇਸ 'ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਸ 'ਤੇ ਖਾਸ ਤੌਰ 'ਤੇ ਨਜ਼ਰ ਰੱਖਣ ਲਈ ਨਿਗਮ ਵਲੋਂ ਇਕ ਅਫਸਰ ਵੀ ਨਿਯੁਕਤ ਕਰ ਦਿੱਤਾ ਗਿਆ ਹੈ, ਜੋ ਸ਼ਹਿਰ ਦੀ ਪੂਰੀ ਰਿਪੋਰਟ ਬਣਾ ਕੇ ਸਬਮਿਟ ਕਰੇਗਾ, ਇਸ ਦੀ ਸ਼ੁਰੂਆਤ ਫੇਜ਼-1 ਤੋਂ ਕਰ ਦਿੱਤੀ ਗਈ ਹੈ।
ਨਿਗਮ ਦੇ ਮੁਤਾਬਕ ਫੇਜ਼-1 'ਚੋਂ ਸਾਰੇ ਕੂੜੇਦਾਨ ਚੁੱਕ ਦਿੱਤੇ ਗਏ ਹਨ, ਇਸ ਤੋਂ ਬਾਅਦ ਹੁਣ ਸ਼ਹਿਰ ਦੇ ਹੋਰ ਹਿੱਸਿਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਕੂੜੇਦਾਨ ਚੁੱਕੇ ਜਾਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਘਰ ਦੇ ਬਾਹਰ ਜਾਂ ਫਿਰ ਹੋਰ ਥਾਂ 'ਤੇ ਕੂੜਾ ਸੁੱਟਦਾ ਫੜ੍ਹਿਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਨਾਲ ਹੀ ਅੱੱਗੇ ਲਈ ਉਨ੍ਹਾਂ ਨੂੰ ਵਾਰਨਿੰਗ ਵੀ ਦਿੱਤੀ ਜਾਵੇਗੀ। ਜੇਕਰ ਉਹ ਫਿਰ ਤੋਂ ਅਜਿਹਾ ਕਰਦਾ ਹੋਇਆ ਮਿਲਦਾ ਹੈ ਤਾਂ ਉਸ ਦੇ ਖਿਲਾਫ ਜ਼ੁਰਮਾਨੇ ਦੇ ਨਾਲ-ਨਾਲ ਸਖਤ ਕਾਰਵਾਈ ਵੀ ਕੀਤੀ ਜਾਵੇਗੀ।