ਮੂਰਤੀ ਵਿਸਰਜਨ ਦੌਰਾਨ 3 ਨੌਜਵਾਨ ਦਰਿਆ ''ਚ ਡਿੱਗੇ, ਇਕ ਦੀ ਮੌਤ

09/02/2020 11:46:23 AM

ਬੰਗਾ/ਰਾਹੋਂ (ਚਮਨ ਲਾਲ, ਰਾਕੇਸ਼, ਪ੍ਰਭਾਕਰ)— ਗਣੇਸ਼ ਜੀ ਦੀ ਮੂਰਤੀ ਵਿਸਰਜਿਤ ਕਰਦੇ ਹੋਏ ਅਚਾਨਕ ਦਰਿਆ 'ਚ ਡਿੱਗਣ ਨਾਲ 1 ਨੌਜਵਾਨ ਦੀ ਮੌਤ ਹੋ ਗਈ। ਗਣਪਤੀ ਸੇਵਾ ਸੁਸਾਇਟੀ ਪਟਵਾਰ ਖਾਨਾ ਬੰਗਾ ਵੱਲੋਂ ਹਰ ਸਾਲ ਧੂਮਧਾਮ ਨਾਲ ਗਣੇਸ਼ ਉਤਸਵ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਲਾਗ ਦੀ ਬੀਮਾਰੀ ਦੇ ਚਲਦੇ ਸਾਦੇ ਢੰਗ ਨਾਲ ਗਣੇਸ਼ ਉਤਸਵ ਮਨਾਇਆ ਗਿਆ।

ਇਹ ਵੀ ਪੜ੍ਹੋ:  ਸਿਹਰਾ ਬੰਨ੍ਹ 3 ਭੈਣਾਂ ਨੇ ਮੋਢਿਆਂ 'ਤੇ ਚੁੱਕੀ ਇਕੌਲਤੇ ਭਰਾ ਦੀ ਅਰਥੀ, ਵੇਖ ਭੁੱਬਾ ਮਾਰ ਰੋਇਆ ਪੂਰਾ ਪਿੰਡ (ਵੀਡੀਓ)

ਬੀਤੇ ਦਿਨ ਗਣਪਤੀ ਪੂਜਨ ਉਪਰੰਤ ਮੂਰਤੀ ਵਿਸਰਜਨ ਕਰਨ ਲਈ ਦਰਿਆ ਮਾਛੀਵਾੜ੍ਹਾ ਵਿਖੇ ਲੈ ਜਾਂਦਾ ਗਿਆ, ਉੱਥੇ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਨੂੰ ਪਾਣੀ 'ਚ ਵਿਸਰਜਿਤ ਕਰਦੇ ਹੋਏ ਅਚਾਨਕ ਪੈਰ ਤਿਲਕਣ ਨਾਲ 3 ਨੌਜਵਾਨ ਪਾਣੀ 'ਚ ਡਿੱਗ ਗਏ, ਜਿਨ੍ਹਾਂ 'ਚੋਂ 2 ਨੌਜਵਾਨਾਂ ਨੂੰ ਤੁਰੰਤ ਪਾਣੀ 'ਚੋਂ ਕੱਢ ਲਿਆ, ਜਦਕਿ ਆਜ਼ਾਦ ਚੌਂਕ ਬੰਗਾ ਵਿਖੇ ਚਾਹ ਦਾ ਕੰਮ ਕਰਨ ਵਾਲੇ ਰੁਲਦੂ ਰਾਮ ਦਾ ਪੁੱਤਰ ਨਮਨ ਜਿਸਦੀ ਉਮਰ ਕਰੀਬ 16 ਸਾਲ ਹੈ, ਕਰੀਬ 3-4 ਘੰਟੇ ਤਕ ਨਹੀਂ ਮਿਲਿਆ। ਗੋਤਾਖੋਰਾਂ ਵੱਲੋਂ ਘੰਟਿਆਂ ਤਕ ਪਾਣੀ ਅੰਦਰ ਉਸ ਨੂੰ ਲੱਭਣ 'ਤੇ ਉਸ ਦੀ ਲਾਸ਼ ਮਿਲੀ। ਉਪਰੋਕਤ ਹਾਦਸੇ ਸਬੰਧੀ ਜਾਣਕਾਰੀ ਮਿਲਦੇ ਹੀ ਖੰਨਾ ਪੁਲਸ ਦੇ ਏ. ਐੱਸ. ਆਈ. ਪ੍ਰਕਾਸ਼ ਸਿੰਘ ਅਤੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਲੁਟੇਰਿਆਂ ਨਾਲ ਇਕੱਲੀ ਭਿੜੀ 15 ਸਾਲਾ ਬਹਾਦੁਰ ਕੁੜੀ, ਵੇਖੋ ਕਿੰਝ ਸ਼ੇਰਨੀ ਨੇ ਕਰਵਾਈ ਤੋਬਾ-ਤੋਬਾ (ਵੀਡੀਓ)


shivani attri

Content Editor

Related News