ਅੰਮ੍ਰਿਤਸਰ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਮੁਸਤੈਦੀ, ਪਹਿਲੀ ਵਾਰ ਫੜਿਆ 'ਗਾਂਜਾ'
Sunday, Mar 02, 2025 - 01:49 AM (IST)

ਅੰਮ੍ਰਿਤਸਰ (ਨੀਰਜ)- ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚੇ ਇਕ ਯਾਤਰੀ ਦੇ ਸਾਮਾਨ ’ਚੋਂ ਕਸਟਮ ਵਿਭਾਗ ਦੀ ਟੀਮ ਨੇ 8 ਕਰੋੜ ਦਾ ਗਾਂਜਾ ਜ਼ਬਤ ਕੀਤਾ ਹੈ।
ਜਾਣਕਾਰੀ ਅਨੁਸਾਰ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਮਲੇਸ਼ੀਆ ਤੋਂ ਆ ਰਿਹਾ ਇਕ ਯਾਤਰੀ ਆਪਣੇ ਨਾਲ ਇਤਰਾਜ਼ਯੋਗ ਸਮੱਗਰੀ ਲਿਆ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਮਲੇਸ਼ੀਆ ਤੋਂ ਆ ਰਹੇ ਯਾਤਰੀਆਂ ਦੀ ਪੂਰੀ ਜਾਂਚ ਕੀਤੀ ਗਈ ਅਤੇ ਉਸ ਯਾਤਰੀ ਨੂੰ ਟ੍ਰੇਸ ਕਰ ਲਿਆ ਗਿਆ, ਜੋ ਗਾਂਜੇ ਦੀ ਵੱਡੀ ਖੇਪ ਲੈ ਕੇ ਆਇਆ ਸੀ।
ਅੰਮ੍ਰਿਤਸਰ ਹਵਾਈ ਅੱਡੇ ਦੀ ਗੱਲ ਕਰੀਏ ਤਾਂ ਇਸ ਹਵਾਈ ਅੱਡੇ ’ਤੇ ਪਹਿਲੀ ਵਾਰ ਗਾਂਜਾ ਫੜਿਆ ਗਿਆ ਹੈ।
ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ਲਈ ਪੰਜਾਬ ਪ੍ਰਸ਼ਾਸਨ ਦਾ ਵੱਡਾ ਕਦਮ, ਅਧਿਕਾਰੀਆਂ ਨੂੰ ਜਾਰੀ ਹੋ ਗਏ ਨਿਰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e