ਪਟਿਆਲਾ ''ਚ ਗੈਂਗਵਾਰ, ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

Wednesday, Jan 29, 2020 - 06:54 PM (IST)

ਪਟਿਆਲਾ ''ਚ ਗੈਂਗਵਾਰ, ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

ਪਟਿਆਲਾ (ਇੰਦਰਜੀਤ ਬਖਸ਼ੀ) : ਪਟਿਆਲਾ ਦੇ ਬਲਬੇੜਾ ਚੋਰਾਸ ਇਲਾਕੇ 'ਚ ਕੁਝ ਨੌਜਵਾਨਾਂ ਵਲੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਉਰਫ ਦੀਪਕ ਵਾਸੀ ਪਿੰਡ ਗੱਗੜਪੁਰ ਥਾਣਾ ਗੁਹਲਾ (ਹਰਿਆਣਾ) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਇਨੋਵਾ ਗੱਡੀ 'ਤੇ ਸਵਾਰ ਹੋ ਕੇ ਆਏ ਸਨ। ਇਸ ਦੌਰਾਨ ਉਨ੍ਹਾਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਪਹਿਲਾਂ ਪਿੱਛੋਂ ਟੱਕਰ ਮਾਰੀ ਅਤੇ ਗੋਲੀਆਂ ਚਲਾ ਦਿੱਤੀਆਂ, ਇਸ ਦੌਰਾਨ ਉਨ੍ਹਾਂ ਗੁਰਦੀਪ ਸਿੰਘ ਉਰਫ ਦੀਪਕ ਨੂੰ ਘੇਰ ਕੇ ਉਸ ਦੇ ਸਿਰ 'ਚ ਗੋਲੀਆਂ ਮਾਰੀਆਂ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਅਨੁਸਾਰ ਦੋ ਜ਼ਖਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 

PunjabKesari

ਪੁਲਸ ਅਨੁਸਾਰ ਮਾਮਲਾ ਆਪਸੀ ਰੰਜਿਸ਼ ਦਾ ਹੈ, ਜਿਸ ਕਾਰਨ ਟੱਕਰ ਮਾਰਨ ਤੋਂ ਬਾਅਦ ਸੁੱਖੀ ਪਹਿਲਵਾਨ ਹੁਰਾਂ ਨੇ ਦੀਪਕ ਨੂੰ ਅੱਗਿਓਂ ਘੇਰ ਕੇ ਉਸ ਦੇ ਸਿਰ 'ਚ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਇਹ ਤਿੰਨੇ ਵਿਅਕਤੀ ਹਰਿਆਣਾ ਦੇ ਹਨ।


author

Gurminder Singh

Content Editor

Related News