ਲੁਧਿਆਣਾ ’ਚ ਗੈਂਗਵਾਰ ਦਾ ਰੱਖਿਆ ਸਮਾਂ, ਸ਼ਰੇਆਮ ਗੋਲ਼ੀਆਂ ਚਲਾ ਵੀਡੀਓ ਬਣਾ ਇੰਸਟਾਗ੍ਰਾਮ ’ਤੇ ਕੀਤੀ ਅਪਲੋਡ

Sunday, Jan 29, 2023 - 06:20 PM (IST)

ਲੁਧਿਆਣਾ ’ਚ ਗੈਂਗਵਾਰ ਦਾ ਰੱਖਿਆ ਸਮਾਂ, ਸ਼ਰੇਆਮ ਗੋਲ਼ੀਆਂ ਚਲਾ ਵੀਡੀਓ ਬਣਾ ਇੰਸਟਾਗ੍ਰਾਮ ’ਤੇ ਕੀਤੀ ਅਪਲੋਡ

ਲੁਧਿਆਣਾ (ਰਾਜ) : ਪ੍ਰਤਾਪ ਸਿੰਘ ਵਾਲਾ ਇਲਾਕੇ ਵਿਚ ਇਕ ਘਰ ਦੇ ਬਾਹਰ ਕੁਝ ਬਦਮਾਸ਼ਾਂ ਵਲੋਂ ਸ਼ਰੇਆਣ ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਮੁਲਜ਼ਮ ਮੋਟਰਸਾਈਕਲ ’ਤੇ ਰੋਡ ’ਤੇ ਜਾ ਰਹੇ ਹਨ ਅਤੇ ਜਾਂਦੇ ਹੋਏ ਹਵਾਈ ਫਾਇਰ ਕਰ ਰਹੇ ਹਨ। ਇਹ ਵੀਡੀਓ ਮੁਲਜ਼ਮਾਂ ਦੇ ਹੀ ਸਾਥੀਆਂ ਨੇ ਬਣਾਈ ਸੀ ਜੋ ਮੁਲਜ਼ਮਾਂ ਨੇ ਇੰਸਟਾਗ੍ਰਾਮ ’ਤੇ ਅਪਲੋਡ ਕਰ ਦਿੱਤੀ। ਹੁਣ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਉਹ ਨੌਜਵਾਨ ਹਨ, ਜਿਨ੍ਹਾਂ ਨੇ ਥਾਣਾ ਪੀ. ਏ. ਯੂ. ਦੇ ਇਲਾਕੇ ਵਿਚ ਇਕ ਔਰਤ ਦੇ ਘਰ ਦੇ ਬਾਹਰ ਫਾਈਰਿੰਗ ਕੀਤੀ ਸੀ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਤਾਰ-ਤਾਰ ਹੋਇਆ ਗੁਰੂ ਚੇਲੇ ਦਾ ਰਿਸ਼ਤਾ, ਅਧਿਆਪਕ ਦੀ ਕਰਤੂਤ ਸੁਣ ਹੋਵੋਗੇ ਹੈਰਾਨ

ਅਸਲ ਵਿਚ ਥਾਣਾ ਪੀ. ਏ. ਯੂ. ਨੇ ਇਹ ਮਾਮਲਾ ਕਮਲਜੀਤ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ, ਜਿਸ ਵਿਚ ਉਸ ਨੇ ਦੱਸਿਆ ਸੀ ਕਿ 25 ਜਨਵਰੀ ਦੀ ਰਾਤ ਕਰੀਬ 11 ਵਜੇ ਘਰ ਵਿਚ ਮੌਜੂਦ ਸੀ। ਉਸ ਦੇ ਘਰ ਦੇ ਬਾਹਰ ਤਿੰਨ ਨੌਜਵਾਨਾਂ ਨੇ ਗੇਟ ’ਤੇ ਫਾਇਰ ਕੀਤਾ ਅਤੇ ਫਰਾਰ ਹੋ ਗਏ। ਹੁਣ ਇਹ ਸੁਣਨ ਵਿਚ ਆਇਆ ਹੈ ਕਿ ਉਸ ਦੇ ਘਰ ਦੇ ਬਾਹਰ ਫਾਇਰ ਕਰਨ ਵਾਲੇ ਮੁਲਜ਼ਮਾਂ ਨੇ ਹੀ ਇਹ ਵੀਡੀਓ ਬਣਾਈ ਹੈ। ਇਹ ਵੀਡੀਓ ਹੰਬੜਾਂ ਰੋਡ ਦੀ ਦੱਸੀ ਜਾਂਦੀ ਹੈ, ਜਿਸ ਵਿਚ ਅੱਗੇ ਪਿੱਛੇ ਬਾਈਕਾਂ ’ਤੇ ਕੁਝ ਨੌਜਵਾਨ ਜਾ ਰਹੇ ਹਨ, ਜਿਸ ਵਚ ਅੱਗੇ ਚੱਲ ਰਹੇ ਬਾਈਕ ’ਤੇ ਬੈਠੇ ਨੌਜਵਾਨ ਫਾਈਰਿੰਗ ਕਰ ਰਹੇ ਹਨ, ਜਦੋਂਕਿ ਪਿੱਛੇ ਆ ਰਹੇ ਉਨ੍ਹਾਂ ਦੇ ਸਾਥੀਆਂ ਨੇ ਹੀ ਵੀਡੀਓ ਬਣਾਈ ਸੀ। ਇਸ ਤੋਂ ਬਾਅਦ ਇੰਸਟਾਗ੍ਰਾਮ ’ਤੇ ਅਪਲੋਡ ਕਰ ਕੇ ਲਿਖਿਆ ਸੀ ਕਿ ਉਨ੍ਹਾਂ ਨੇ ਕਿਸੇ ਦੇ ਨਾਲ ਗੈਂਗਵਾਰ ਕਰਕੇ ਸਮਾਂ ਰੱਖਿਆ ਸੀ ਪਰ ਦੂਜਾ ਗਰੁੱਪ ਨਹੀਂ ਆਇਆ।

ਇਹ ਵੀ ਪੜ੍ਹੋ : ਲਿਵ-ਇਨ ਰਿਲੇਸ਼ਨ ’ਚ ਰਹਿ ਰਹੇ ਪਾਰਟਨਰ ਨੇ ਖੇਡੀ ਗੰਦੀ ਚਾਲ, ਉਹ ਕੀਤਾ ਜੋ ਸੋਚਿਆ ਨਾ ਸੀ

ਸੜਕ ’ਤੇ ਫਾਇਰਿੰਗ ਕਰਨ ਵਾਲੇ ਬਦਮਾਸ਼ਾਂ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਗਰ ਨਿਊਟ੍ਰਾਨ ਨਾਮ ਦੇ ਨੌਜਵਾਨ ਨੂੰ ਟੈਗ ਕੀਤੀ ਹੈ। ਵੀਡੀਓ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਸਾਗਰ ਨਿਊਟ੍ਰਾਮ ਮੇਰਾ ਵੱਡਾ ਭਰਾ ਹੈ। ਮਹਾਨਗਰ ਵਿਚ ਇਸ ਤਰ੍ਹਾਂ ਸ਼ਰੇਆਮ ਫਾਇਰਿੰਗ ਹੋਣਾ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਉਜਾਗਰ ਕਰ ਰਿਹਾ ਹੈ। 

ਇਹ ਵੀ ਪੜ੍ਹੋ : ਪੁੱਤ ਦੇ ਵਿਆਹ ਤੋਂ ਇਕ ਹਫਤਾ ਪਹਿਲਾਂ ਵਾਪਰ ਗਿਆ ਭਾਣਾ, ਖੁਸ਼ੀਆਂ ਦੀਆਂ ਥਾਂ ਆ ਗਏ ਦੁੱਖ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News