ਗੈਂਗਸਟਰ ਸੁੱਖਾ ਲੰਮਾ ਗਰੁੱਪ ਦਾ ਸਾਥੀ ਅਸਲੇ ਸਮੇਤ ਕਾਬੂ

04/02/2021 10:21:42 AM

ਮੋਗਾ (ਆਜ਼ਾਦ) - ਗੈਂਗਸਟਰ ਸੁੱਖਾ ਲੰਮਾ ਗਰੁੱਪ ਦੇ ਇਕ ਸਾਥੀ ਨੂੰ 315 ਬੋਰ ਪਿਸਟਲ ਅਤੇ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਤਿਲ੍ਰੋਚਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਸੁਖਮੰਦਰ ਸਿੰਘ ਦੇ ਗੈਂਗਸਟਰ ਚਰਨਜੀਤ ਸਿੰਘ ਉਰਫ ਰਿੰਕੂ, ਅਰਸ਼ਦੀਪ ਸਿੰਘ ਉਰਫ ਅਰਸ, ਰਮਨਦੀਪ ਸਿੰਘ ਉਰਫ ਰਮਨ ਜੰਜ ਅਤੇ ਸੁੱਖਾ ਲੰਮਾ ਗਰੁੱਪ ਨਾਲ ਸਬੰਧ ਹਨ। ਉਨ੍ਹਾਂ ਨੇ ਸੁੱਖਾ ਲੰਮਾ ਨਾਂ ਦਾ ਗੈਂਗ ਬਣਾਇਆ ਹੋਇਆ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਖ਼ੂਨੀ ਵਾਰਦਾਤ: ਰੰਜ਼ਿਸ਼ ਦੇ ਕਾਰਨ ਅਨ੍ਹੇਵਾਹ ਗੋਲ਼ੀਆਂ ਚਲਾ ਕੀਤਾ ਜਨਾਨੀ ਦਾ ਕਤਲ, ਹਮਲਾਵਰ ਫਰਾਰ

ਉਨ੍ਹਾਂ ਨੇ ਦੱਸਿਆ ਕਿ ਉਹ ਮੋਗਾ, ਫਰੀਦਕੋਟ ਦੇ ਕਾਰੋਬਾਰੀ ਅਤੇ ਦੁਕਾਨਦਾਰਾਂ ਦੀ ਰੈਕੀ ਕਰ ਕੇ ਉਨ੍ਹਾਂ ਦੇ ਫੋਨ ਨੰਬਰ ਲੈ ਕੇ ਉਕਤ ਗੈਂਗਸਟਰਾਂ ਨੂੰ ਦਿੰਦਾ ਹੈ। ਗੈਂਗਸਟਰ ਵਿਦੇਸ਼ ਤੋਂ ਮੋਬਾਇਲ ਫੋਨ ਰਾਹੀਂ ਵੱਡੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਦੇ ਹਨ। ਸੁਖਮੰਦਰ ਸਿੰਘ ਫਿਰੌਤੀ ਦਾ ਪੈਸਾ ਹਵਾਲੇ ਰਾਹੀਂ ਕੈਨੇਡਾ ਵਿਚ ਉਕਤ ਗੈਂਗਸਟਰਾਂ ਕੋਲ ਭੇਜਦਾ ਹੈ। ਉਹ ਗੈਂਗਸਟਰਾਂ ਵਲੋਂ ਦੱਸੇ ਗਏ ਵਿਅਕਤੀਆਂ ਕੋਲ ਨਾਜਾਇਜ਼ ਅਸਲਾ ਪਹੁੰਚਾਉਣ ਦਾ ਕੰਮ ਵੀ ਕਰਦਾ ਹੈ ਅਤੇ ਖੁਦ ਵੀ ਨਾਜਾਇਜ਼ ਅਸਲਾ ਆਪਣੇ ਕੋਲ ਰੱਖਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਉਨ੍ਹਾਂ ਨੇ ਦੱਸਿਆ ਕਿ ਅੱਜ ਉਹ ਤਲਵੰਡੀ ਭੰਗੇਰੀਆ ਪੁਲ ਦੇ ਹੇਠਾਂ ਖੜਾ ਹੈ, ਜਿਸ ’ਤੇ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰ ਕੇ ਉਸ ਨੂੰ ਜਾ ਦਬੋਚਿਆ। ਉਸਦੇ ਕੋਲੋਂ ਇਕ 315 ਬੋਰ ਪਿਸਟਲ, ਇਕ ਕਾਰਤੂਸ ਦੇ ਇਲਾਵਾ ਇਕ ਆਈ ਫੋਨ ਬਰਾਮਦ ਕੀਤਾ ਗਿਆ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਖ਼ੌਫਨਾਕ ਵਾਰਦਾਤ : ਪੈਸੇ ਦੇਣ ਤੋਂ ਮਨ੍ਹਾਂ ਕਰਨ ’ਤੇ ਸਿਰੀ ਸਾਹਿਬ ਨਾਲ ਕੀਤਾ ਬਜ਼ੁਰਗ ਦਾ ਕਤਲ

ਗੈਂਗਸਟਰ ਸੁੱਖਾ ਲੰਮਾ ਨਿਵਾਸੀ ਪਿੰਡ ਜੱਟਪੁਰਾ (ਲੁਧਿਆਣਾ), ਰਮਨਦੀਪ ਸਿੰਘ ਉਰਫ ਰਮਨ ਜੱਜ ਨਿਵਾਸੀ ਫਿਰੋਜ਼ਪੁਰ ਹਾਲ ਕੈਨੇਡਾ, ਅਰਸ਼ਦੀਪ ਸਿੰਘ ਉਰਫ ਅਰਸ਼ ਨਿਵਾਸੀ ਪਿੰਡ ਡਾਲਾ ਹਾਲ ਕੈਨੇਡਾ, ਚਰਨਜੀਤ ਸਿੰਘ ਉਰਫ ਰਿੰਕੂ ਨਿਵਾਸੀ ਪਿੰਡ ਬੀਹਲਾ ਹਾਲ ਕੈਨੇਡਾ ਅਤੇ ਸੁਖਮੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਵੀ ਖ਼ਬਰ - ਬਿਨਾਂ ਮਾਸਕ ਤੋਂ ਰੈਲੀ ’ਚ ਪੁੱਜੇ ‘ਸੁਖਬੀਰ ਬਾਦਲ’, ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ (ਤਸਵੀਰਾਂ)


rajwinder kaur

Content Editor

Related News