ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਗੋਲਡੀ ਦਾ ਇਕ ਦਿਨ ਦਾ ਪੁਲਸ ਰਿਮਾਂਡ
Tuesday, Jul 31, 2018 - 02:30 AM (IST)

ਮੋਗਾ, (ਅਾਜ਼ਾਦ, ਸੰਦੀਪ)- ਨਾਭਾ ਜੇਲ ਬ੍ਰੈਕ ਕਾਂਡ ਦੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਭਗੌਡ਼ੇ ਦੋਸ਼ੀ ਐੱਨ. ਆਰ. ਆਈ. ਕੁਲਤਾਰ ਸਿੰਘ ਉਰਫ ਗੋਲਡੀ ਨੂੰ ਬੀਤੇ ਦਿਨ ਅਜੀਤਵਾਲ ਪੁਲਸ ਵੱਲੋਂ ਗੁਪਤ ਸੂਚਨਾ ਦੇ ਅਾਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਸੀ। ਥਾਣਾ ਅਜੀਤਵਾਲ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਸਹਾਇਕ ਥਾਣੇਦਾਰ ਮਲਕੀਤ ਸਿੰਘ ਵੱਲੋਂ ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਅਰੁਣ ਸ਼ੋਰੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਸਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।
ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਕਿਹਾ ਕਿ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਕੁਲਤਾਰ ਸਿੰਘ ਗੋਲਡੀ ਜੋ ਅਾਸਟ੍ਰੇਲੀਅਾਂ ਸਿਟੀਜ਼ਨ ਹੈ, ਵੱਲੋਂ ਪਿੰਡ ਢੁੱਡੀਕੇ ਸਥਿਤ ਘਰ ’ਚ ਨਾਭਾ ਜੇਲ ਬ੍ਰੇਕ ਕਾਂਡ ਦੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਉਸਦੇ ਹੋਰ ਹਥਿਆਰਬੰਦ ਸਾਥੀਆਂ ਨੂੰ ਪਨਾਹ ਦਿੱਤੀ ਸੀ, ਜਿਸ ’ਤੇ ਅਜੀਤਵਾਲ ਪੁਲਸ ਵੱਲੋਂ 15 ਫਰਵਰੀ 2017 ਨੂੰ ਕੁਲਵੰਤ ਸਿੰਘ ਗੋਲਡੀ ਅਤੇ ਉਸ ਦੇ ਦੋਸਤ ਗੁਵਿੰਦਰ ਸਿੰਘ ਉਰਫ ਗੋਰੀ ਨਿਵਾਸੀ ਦਸਮੇਸ਼ ਨਗਰ ਮੋਗਾ ਖਿਲਾਫ ਮਾਮਲਾ ਦਰਜ ਹੋਇਆ ਸੀ।