ਕਾਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਗੈਂਗਸਟਰਾਂ ਨੇ ਖੇਤ ’ਚ ਲੁਕ ਕੇ ਚਲਾਈਆਂ ਗੋਲੀਆਂ ਤੇ ਅਖੀਰ...

Sunday, Oct 30, 2022 - 04:13 AM (IST)

ਕਾਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਗੈਂਗਸਟਰਾਂ ਨੇ ਖੇਤ ’ਚ ਲੁਕ ਕੇ ਚਲਾਈਆਂ ਗੋਲੀਆਂ ਤੇ ਅਖੀਰ...

ਫਿਲੌਰ (ਭਾਖੜੀ) : ਮੋਹਾਲੀ ਤੋਂ ਭੱਜ ਕੇ ਇਕ ਪਿੰਡ 'ਚ ਪਨਾਹ ਲੈਣ ਆ ਰਹੇ ਗੈਂਗਸਟਰਾਂ ਦੀ ਕਾਰ ਇਕ ਮੋਟਰਸਾਈਕਲ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਇਸ ਤੋਂ ਬਾਅਦ ਭੱਜਣ ਲਈ ਗੈਂਗਸਟਰਾਂ ਨੇ ਪਿਸਤੌਲ ਦੀ ਨੋਕ ’ਤੇ ਇਕ ਹੋਰ ਮੋਟਰਸਾਈਕਲ ਖੋਹ ਲਿਆ ਪਰ ਪਿੰਡ ਵਾਲਿਆਂ ਦੀ ਵਿਰੋਧਤਾ ਨੂੰ ਦੇਖਦਿਆਂ ਚਾਰੇ ਗੈਂਗਸਟਰ ਗੋਲੀਆਂ ਚਲਾਉਂਦੇ ਕਮਾਦ ’ਚ ਜਾ ਕੇ ਲੁਕ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਸੰਖਿਆ ’ਚ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਗੈਂਗਸਟਰਾਂ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਉਨ੍ਹਾਂ ਲਾਊਡ ਸਪੀਕਰ ਰਾਹੀਂ ਗੈਂਗਸਟਰਾਂ ਨੂੰ ਸਰੰਡਰ ਕਰਨ ਲਈ ਕਿਹਾ। ਖੁਦ ਨੂੰ ਘਿਰਿਆ ਹੋਇਆ ਦੇਖ ਕੇ 3 ਗੈਂਸਸਟਰਾਂ ਨੇ ਪੁਲਸ ਦੀ ਸਖਤੀ ਕਾਰਨ 40 ਮਿੰਟ ਬਾਅਦ ਖੇਤਾਂ ’ਚੋਂ ਨਿਕਲ ਕੇ ਪੁਲਸ ਕੋਲ ਹਥਿਆਰਾਂ ਸਮੇਤ ਸਰੰਡਰ ਕਰ ਦਿੱਤਾ, ਜਿਨ੍ਹਾਂ ਕੋਲੋਂ 2 ਪਿਸਤੌਲ, 5 ਜ਼ਿੰਦਾ ਕਾਰਤੂਸ, 2 ਮੈਗਜ਼ੀਨ ਅਤੇ ਪਿਸਤੌਲ ਦੀ ਨੋਕ ’ਤੇ ਖੋਹੀ ਗਈ ਇਕ ਕਾਰ ਪੁਲਸ ਨੇ ਬਰਾਮਦ ਕੀਤੀ ਹੈ। ਉਥੇ ਹੀ ਮੌਕਾ ਦੇਖ ਕੇ ਇਕ ਗੈਂਗਸਟਰ ਫਰਾਰ ਹੋਣ ’ਚ ਕਾਮਯਾਬ ਹੋ ਗਿਆ।

ਇਹ ਵੀ ਪੜ੍ਹੋ : ਅਦਾਲਤ ਨੇ ਨੀਰਜ ਸਲੂਜਾ ਨੂੰ ਇੰਨੇ ਦਿਨਾਂ ਲਈ CBI ਹਿਰਾਸਤ ’ਚ ਭੇਜਿਆ

ਸੂਚਨਾ ਮੁਤਾਬਕ ਸ਼ਨੀਵਾਰ ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਜਤਿੰਦਰ ਸਿੰਘ ਦੇ ਦਫ਼ਤਰ 'ਚ ਇਕ ਪੱਤਰਕਾਰ ਸਮਾਗਮ ਕਰਕੇ ਐੱਸ. ਪੀ. ਡੀ. ਜਲੰਧਰ ਦਿਹਾਤੀ ਸਰਬਜੀਤ ਬਾਹੀਆ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ 5 ਵਜੇ ਡੀ. ਐੱਸ. ਪੀ. ਜਤਿੰਦਰ ਸਿੰਘ ਨੂੰ ਲਸਾੜਾ ਪਿੰਡ ਦੇ ਕਿਸੇ ਨਿਵਾਸੀ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪਿੰਡ ਵਿਚ ਇਕ ਪੋਲੋ ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋਣ ਤੋਂ ਬਾਅਦ ਕਾਰ 'ਚ ਸਵਾਰ 4 ਵਿਅਕਤੀ ਜੋ ਬਾਹਰ ਨਿਕਲੇ, ਦੇ ਹੱਥਾਂ ਵਿਚ ਪਿਸਤੌਲਾਂ ਫੜੀਆਂ ਹੋਈਆਂ ਹਨ। ਹਾਦਸੇ ਤੋਂ ਬਾਅਤ ਜਦੋਂ ਉਨ੍ਹਾਂ ਦੀ ਕਾਰ ਮੁੜ ਚਾਲੂ ਨਾ ਹੋਈ ਤਾਂ ਉਨ੍ਹਾਂ ਨੇ ਇਕ ਪਿੰਡ ਵਾਸੀ ਦੇ ਕੋਲੋਂ ਪਿਸਤੌਲ ਦਿਖਾ ਕੇ ਭੱਜਣ ਲਈ ਮੋਟਰਸਾਈਕਲ ਖੋਹ ਲਿਆ। ਪਿੰਡ ਵਾਸੀਆਂ ਨੇ ਜਦੋਂ ਉਨ੍ਹਾਂ ਦੀ ਵਿਰੋਧਤਾ ਕੀਤੀ ਤਾਂ ਉਹ ਨਾਲ ਹੀ ਕਮਾਦ ’ਚ ਜਾ ਕੇ ਲੁਕ ਗਏ।

ਇਹ ਵੀ ਪੜ੍ਹੋ : ਫਾਜ਼ਿਲਕਾ ਦੇ ਸਰਹੱਦੀ ਇਲਾਕੇ ਚ ਦਿਖਾਈ ਦਿੱਤੀ ਡਰੋਨ, BSF ਨੇ ਕੀਤੀ ਫਾਇਰਿੰਗ

ਪਿੰਡ ਵਾਸੀਆਂ ਮੁਤਾਬਕ ਉਹ ਖੇਤ ਦੇ ਅੰਦਰੋਂ ਗੋਲੀਆਂ ਵੀ ਚਲਾ ਰਹੇ ਹਨ, ਜਿਸ ’ਤੇ ਡੀ. ਐੱਸ. ਪੀ. ਜਤਿੰਦਰ ਸਿੰਘ ਥਾਣਾ ਮੁਖੀ ਸੁਰਿੰਦਰ ਕੁਮਾਰ ਅਤੇ 2 ਚੌਕੀਆਂ ਦੀ ਪੁਲਸ ਫੋਰਸ ਦੇ ਨਾਲ ਉਥੇ ਪੁੱਜੇ, ਜਿਸ ਖੇਤ ਵਿਚ ਗੈਂਗਸਟਰ ਲੁਕੇ ਹੋਏ ਸਨ। ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਕੇ ਪੁਲਸ ਨੇ ਲੁਕ ਦੀ ਬੈਠੇ ਗੈਂਗਸਟਰਾਂ ਨੂੰ ਸਰੰਡਰ ਕਰਨ ਦੀ ਚਿਤਾਵਨੀ ਦਿੱਤੀ। ਜਦੋਂ ਗੈਂਗਸਟਰਾਂ ਨੂੰ ਲੱਗਾ ਕਿ ਉਹ ਪੁਲਸ ਦਾ ਮੁਕਾਬਲਾ ਨਹੀਂ ਕਰ ਸਕਦੇ ਤਾਂ 40 ਮਿੰਟ ਦੀ ਜੱਦੋ-ਜਹਿਦ ਤੋਂ ਬਾਅਦ ਤਿੰਨੇ ਗੈਂਗਸਟਰ ਇਕ-ਇਕ ਕਰਕੇ ਹੱਥ ਉੱਪਰ ਕਰਕੇ ਖੇਤਾਂ 'ਚੋਂ ਬਾਹਰ ਨਿਕਲ ਆਏ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕੋਲੋਂ 2 ਪਿਸਤੌਲ, 2 ਮੈਗਜ਼ੀਨ, 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ।

ਇਹ ਵੀ ਪੜ੍ਹੋ : ਯੂਰਪ 'ਚ ਅੱਜ ਤੋਂ ਸਰਦੀਆਂ ਦਾ ਸਮਾਂ ਹੋਵੇਗਾ ਤਬਦੀਲ, ਭਾਰਤ ਨਾਲੋਂ ਪਵੇਗਾ ਸਾਢੇ 4 ਘੰਟੇ ਦਾ ਫ਼ਰਕ

ਇਸ ਤੋਂ ਇਲਾਵਾ ਪੁਲਸ ਨੇ ਉਨ੍ਹਾਂ ਕੋਲੋਂ ਇਕ ਪੋਲੋ ਕਾਰ ਵੀ ਬਰਾਮਦ ਕੀਤੀ, ਜੋ ਉਨ੍ਹਾਂ ਨੇ 10 ਦਿਨ ਪਹਿਲਾਂ ਥਾਣਾ ਚੱਬੇਵਾਲ ਦੇ ਇਲਾਕੇ ਵਿਚ ਪਿਸਤੌਲ ਦੀ ਨੋਕ ’ਤੇ ਖੋਹ ਲਈ ਸੀ। ਖੋਹੀ ਹੋਈ ਇਹ ਕਾਰ ਉਨ੍ਹਾਂ ਨੇ ਆਪਣੇ ਸਾਥੀ ਵਰਿੰਦਰ ਕੁਮਾਰ ਟੋਨੀ ਵਾਸੀ ਲਸਾੜਾ ਨੂੰ ਦੇ ਦਿੱਤੀ ਸੀ, ਜੋ ਹੁਣ ਗੈਰਕਾਨੂੰਨੀ ਕੰਮਾਂ ਵਿਚ ਉਸ ਦੀ ਵਰਤੋਂ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਗੈਂਗਸਟਰ ਇਹ ਹਥਿਆਰ ਯੂ. ਪੀ. ਦੇ ਪਲਵਲ ਜ਼ਿਲ੍ਹੇ ਤੋਂ ਖਰੀਦ ਕੇ ਲਿਆਏ ਸਨ। ਇਨ੍ਹਾਂ ਲੋਕਾਂ ਨੂੰ ਐਤਵਾਰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News