ਵੱਡੀ ਖ਼ਬਰ : ਪੁਲਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
Wednesday, Feb 08, 2023 - 10:11 PM (IST)
ਮਲੋਟ (ਜੁਨੇਜਾ) : ਜ਼ੁਲਮ ਦੀ ਦੂਨੀਆ 'ਚ ਖੌਫ਼ ਦਾ ਦੂਜਾ ਨਾਮ ਰਹੇ ਖਿਡਾਰੀ ਤੋਂ ਗੈਂਗਸਟਰ ਬਣੇ ਹਰਜਿੰਦਰ ਸਿੰਘ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਨੇ ਰੇਲ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰ ਲਈ ਹੈ। ਜਾਣਕਾਰੀ ਅਨੁਸਾਰ ਮਹਿਲ ਸਿੰਘ ਪਿਛਲੇ 2 ਦਿਨਾਂ ਤੋਂ ਘਰੋਂ ਗਾਇਬ ਸੀ। ਮੰਗਲਵਾਰ ਸਵੇਰੇ ਢਾਈ ਵਜੇ ਜੀ.ਆਰ.ਪੀ ਮਲੋਟ ਨੂੰ ਕਬਰਵਾਲਾ ਅਤੇ ਡੱਬਵਾਲੀ ਢਾਬ ਨੇੜੇ ਰੇਲਵੇ ਲਾਈਨ 'ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਚੌਕੀ ਇੰਚਾਰਜ ਸੁਖਪਾਲ ਸਿੰਘ ਨੇ ਲਾਸ਼ ਸਿਵਲ ਹਸਪਤਾਲ ਲਿਆ ਕਿ ਮੋਰਚਰੀ ਵਿਚ ਰੱਖ ਦਿੱਤੀ ਅਤੇ ਇਸ ਸਬੰਧੀ ਆਸ ਪਾਸ ਪਿੰਡਾਂ ਵਿਚ ਮ੍ਰਿਤਕ ਦਾ ਹੁਲੀਆ ਦੱਸ ਕਿ ਸੂਚਿਤ ਕਰ ਦਿੱਤਾ ਗਿਆ। ਅੱਜ ਸ਼ਾਮ ਵੇਲੇ ਵਿੱਕੀ ਗੌਂਡਰ ਦੇ ਦੋ ਚਾਚਿਆਂ ਜਗਦੀਸ਼ ਸਿੰਘ ਅਤੇ ਬਖਸ਼ੀਸ਼ ਸਿੰਘ ਨੇ ਮਲੋਟ ਸਰਕਾਰੀ ਹਸਪਤਾਲ ਮਲੋਟ ਵਿਖੇ ਮ੍ਰਿਤਕ ਦੀ ਸ਼ਨਾਖ਼ਤ ਕੀਤੀ |
ਇਹ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਪਤੀ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਜੀਵਨ ਲੀਲਾ ਕੀਤੀ ਸਮਾਪਤ
ਜ਼ਿਕਰਯੋਗ ਹੈ ਕਿ 2017 ਵਿਚ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਪੰਜਾਬ ਰਾਜਸਥਾਨ ਦੀ ਹੱਦ 'ਤੇ ਇਕ ਪੁਲਸ ਮੁਕਾਬਲੇ ਵਿੱਚ ਮਾਰੇ ਗਏ ਸਨ ਜਿਸ ਤੋਂ ਬਾਅਦ ਉਸਦਾ ਪਿਤਾ ਪ੍ਰੇਸ਼ਾਨ ਰਹਿੰਦਾ ਸੀ।ਇਹ ਵੀ ਜ਼ਿਕਰਯੋਗ ਹੈ ਕਿ ਵਿੱਕੀ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਜਦ ਕਿ ਉਸਦੀ 2 ਭੈਣਾਂ ਹਨ। ਸ਼ਾਟਪੁੱਟ ਦਾ ਰਾਸ਼ਟਰੀ ਖਿਡਾਰੀ ਰਹਿ ਚੁੱਕਿਆ ਵਿੱਕੀ ਜਲੰਧਰ ਸਪੋਰਟਸ ਸਕੂਲ ਵਿੱਚ ਪੜ੍ਹਦਾ ਸੀ ਜਿਥੇ ਸੁੱਖਾ ਕਾਲਹਵਾਂ ਨਾਲ ਰਲ ਕਿ ਉਹ ਜ਼ੁਲਮ ਦੀ ਜਰਨੈਲੀ ਸੜਕ 'ਤੇ ਚੜ੍ਹ ਗਿਆ ਸੀ ਅਤੇ ਮੁਕਾਬਲੇ ਤੱਕ ਉਸ ਵਿਰੁੱਧ ਦਰਜਨਾਂ ਕੇਸ ਸਨ। ਅਖੀਰ ਉਹ ਨਾਭਾ ਜੇਲ੍ਹ ਤੋੜ ਕਿ ਫਰਾਰ ਹੋਇਆ ਸੀ ਅਤੇ ਬਾਅਦ 'ਚ ਉੁਹ ਮੁਕਾਬਲੇ ਵਿੱਚ ਮਾਰਿਆ ਗਿਆ। ਅੱਜ ਉਸਦੇ ਪਿਤਾ ਦਾ ਦੁਖਦਈ ਅੰਤ ਹੋ ਗਿਆ ਹੈ।ਜੀ. ਆਰ.ਪੀ ਵੱਲੋਂ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।