ਜੇਲ੍ਹ ’ਚ ਬੰਦ ਗੈਂਗਸਟਰ ਕਾਰੋਬਾਰੀਆਂ ਨੂੰ ਦੇ ਰਿਹੈ ਜਾਨੋਂ ਮਾਰਨ ਦੀਆਂ ਧਮਕੀਆਂ

Tuesday, Mar 09, 2021 - 05:46 PM (IST)

ਜੇਲ੍ਹ ’ਚ ਬੰਦ ਗੈਂਗਸਟਰ ਕਾਰੋਬਾਰੀਆਂ ਨੂੰ ਦੇ ਰਿਹੈ ਜਾਨੋਂ ਮਾਰਨ ਦੀਆਂ ਧਮਕੀਆਂ

ਨਾਭਾ (ਜੈਨ): ਲੰਮੇ ਅਰਸੇ ਤੋਂ ਵਿਵਾਦਾਂ ’ਚ ਘਿਰੀ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ ’ਚ ਬੰਦ ਖ਼ਤਰਨਾਕ ਗੈਂਗਸਟਰ ਰਾਜੀਵ ਕੁਮਾਰ ਵੱਲੋਂ ਜੇਲ੍ਹ ’ਚੋਂ ਹੀ ਬਾਹਰੀ ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਇਹ ਗੈਂਗਸਟਰ ਰਾਜੀਵ ਕੁਮਾਰ ਲੁਧਿਆਣਾ ਦੇ ਤਾਜਾਗੰਜ ਮੁਹੱਲਾ ਦਾ ਰਹਿਣ ਵਾਲਾ ਹੈ। ਇਸ ਨੂੰ ਥਾਣਾ ਡਵੀਜ਼ਨ ਨੰਬਰ 5 ਲੁਧਿਆਣਾ ’ਚ ਦਰਜ ਬੰਬ ਧਮਾਕਾ ਮੁਕੱਦਮੇ ’ਚ ਉਮਰ ਕੈਦ ਦੀ ਸਜ਼ਾ ਹੋਈ ਸੀ। ਸ਼ਿੰਗਾਰ ਸਿਨੇਮਾ ਲੁਧਿਆਣਾ ’ਚ ਹੋਏ ਧਮਾਕੇ ਦੀ ਰਾਜੀਵ ਨੇ ਸਾਜ਼ਿਸ਼ ਰਚੀ ਸੀ। ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ 2 ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਹੁਣ ਜੇਲ੍ਹ ’ਚੋਂ ਹੀ ਰਾਜੀਵ ਕੁਮਾਰ ਆਪਣੇ ਸਾਥੀਆਂ ਸਮੇਤ ਕਾਰੋਬਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਗੈਂਗ ਚਲਾ ਰਿਹਾ ਹੈ।

ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਸੀਨੀਅਰ ਪੁਲਸ ਕਪਤਾਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜੀਵ ਕੁਮਾਰ ਪਾਸ ਮੋਬਾਇਲ ਨੰਬਰ 78884-67993 ਅਤੇ ਇਕ ਡੋਂਗਲ ਹੈ, ਜਿਸ ਰਾਹੀਂ ਉਹ ਲੋਕਾਂ ਨੂੰ ਧਮਕੀਆਂ ਦਿੰਦਾ ਹੈ। ਜੇਲ ’ਚ ਗੈਰ-ਕਾਨੂੰਨੀ ਗਤੀਵਿਧੀਆਂ ਚਲਾ ਰਿਹਾ ਹੈ। ਇਕ ਪੁਲਸ ਇੰਸਪੈਕਟਰ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਜੇਲ੍ਹ ਗਾਰਦ ਸਮੇਤ ਜੇਲ ਦੀ ਚੱਕੀ ਨੰਬਰ 9 ’ਚ ਤਲਾਸ਼ੀ ਲਈ ਤਾਂ ਰਾਜੀਵ ਕੁਮਾਰ ਪਾਸੋਂ ਓਪੋ ਕੰਪਨੀ ਦਾ ਇਕ ਮੋਬਾਇਲ ਸਮੇਤ ਸਿਮ ਕਾਰਡ ਅਤੇ ਜੀਓ ਦੀ ਡੋਂਗਲ ਬਰਾਮਦ ਹੋਈ।ਸਹਾਇਕ ਜੇਲ੍ਹ ਸੁਪਰਡੈਂਟ ਪ੍ਰੀਤਮਪਾਲ ਸਿੰਘ ਦੀ ਸ਼ਿਕਾਇਤ ਅਨੁਸਾਰ ਕੋਤਵਾਲੀ ਪੁਲਸ ਨੇ ਰਾਜੀਵ ਕੁਮਾਰ ਅਤੇ ਸਾਥੀਆਂ ਖ਼ਿਲਾਫ਼ ਧਾਰਾ 420, 467, 468, 471, 384, 506, 120 ਬੀ ਆਈ. ਪੀ. ਸੀ. ਸੈਕਸ਼ਨ 52 ਏ ਪ੍ਰੀਜ਼ਨ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜੇਲ੍ਹ ’ਚੋਂ ਹੀ ਲੋਕਾਂ ਨੂੰ ਧਮਕਾ ਕੇ ਠੱਗੀਆਂ ਮਾਰਨ ਦਾ ਪੰਜਾਬ ’ਚ ਇਹ ਪਹਿਲਾ ਕੇਸ ਹੈ, ਜਿਸ ਨਾਲ ਸਕਿਓਰਟੀ ਜ਼ਿਲ੍ਹਾ ਜੇਲ੍ਹ ਦੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਇਹ ਵੀ ਪੜ੍ਹੋ: ਸੈਰ ਕਰਨ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦਿੱਤੀ ਦਰਦਨਾਕ ਮੌਤ

ਡੀ. ਐੱਸ. ਪੀ. ਰਾਜੇਸ਼ ਛਿੱਬਡ਼ ਨੇ ਦੱਸਿਆ ਕਿ ਰਾਜੀਵ ਕਈ ਜੇਲ੍ਹਾਂ ’ਚ ਬੰਦੀ ਰਹਿ ਚੁੱਕਾ ਹੈ। ਰੋਪੜ ਜੇਲ੍ਹ ਤੋਂ ਕੁੱਝ ਸਮਾਂ ਪਹਿਲਾਂ ਇਥੇ ਲਿਆਂਦਾ ਗਿਆ ਸੀ। ਪਹਿਲਾਂ ਇਹ ਜੇਲ੍ਹ ’ਚ ਵੀ ਹੋਰ ਹਵਾਲਾਤੀਆਂ ਨਾਲ ਪੰਗਾ ਲੈਂਦਾ ਰਿਹਾ ਹੈ। ਹੁਣ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਠੱਗੀਆਂ ਮਾਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਨਵੇਂ ਮਾਮਲੇ ’ਚ ਕੋਤਵਾਲੀ ਪੁਲਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਰਾਜੀਵ ਨੂੰ ਹਿਰਾਸਤ ’ਚ ਲੈ ਕੇ ਪੜਤਾਲ ਕੀਤੀ ਜਾਵੇਗੀ। ਇਸ ਦੌਰਾਨ ਅਹਿਮ ਖੁਲਾਸੇ ਹੋ ਸਕਦੇ ਹਨ ਕਿ ਰਾਜੀਵ ਜੇਲ੍ਹ ’ਚ ਮੋਬਾਇਲ ਨੈੱਟਵਰਕ ਦਾ ਜਾਲ ਵਿਛਾ ਕੇ ਕਿਵੇਂ ਗਿਰੋਹ ਦੀ ਕਮਾਂਡ ਚਲਾ ਰਿਹਾ ਸੀ। ਦੂਜੇ ਪਾਸੇ ਸਿਆਸੀ ਹਲਕਿਆਂ ’ਚ ਮੰਗ ਕੀਤੀ ਜਾ ਰਹੀ ਹੈ ਕਿ ਜੇਲ੍ਹ ਮੰਤਰੀ ਤੁਰੰਤ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਐਕਸ਼ਨ ਲੈਣ।

ਇਹ ਵੀ ਪੜ੍ਹੋ: ਜਲੰਧਰ ਦੇ ਗਾਂਧੀ ਵਿਨੀਤਾ ਆਸ਼ਰਮ 'ਚੋਂ ਭੱਜੀਆਂ ਲਗਭਗ 40 ਕੁੜੀਆਂ, ਮਚੀ ਹਫ਼ੜਾ-ਦਫੜੀ


author

Shyna

Content Editor

Related News