ਗੈਂਗਸਟਰ ਸਿਮਰਨ ਦਾ ਭਗੌੜਾ ਸਾਥੀ ਸਿਤਾਰਾ ਘੋਣੀ ਗ੍ਰਿਫਤਾਰ

Friday, Mar 09, 2018 - 03:26 AM (IST)

ਗੈਂਗਸਟਰ ਸਿਮਰਨ ਦਾ ਭਗੌੜਾ ਸਾਥੀ ਸਿਤਾਰਾ ਘੋਣੀ ਗ੍ਰਿਫਤਾਰ

ਅੰਮ੍ਰਿਤਸਰ,  (ਅਰੁਣ)-  ਵੱਖ-ਵੱਖ ਲੜਾਈ-ਝਗੜਿਆਂ 'ਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਇਕ 'ਸੀ' ਕਲਾਸ ਗੈਂਗਸਟਰ ਨੂੰ ਪੀ. ਓ. ਸਟਾਫ ਦੀ ਪੁਲਸ ਨੇ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਿਤਾਰਾ ਮਸੀਹ ਘੋਣੀ ਪੁੱਤਰ ਰੂਪ ਮਸੀਹ ਵਾਸੀ 88 ਫੁੱਟੀ ਸੜਕ ਸਬੰਧੀ ਖੁਲਾਸਾ ਕਰਦਿਆਂ ਪੀ. ਓ. ਸਟਾਫ ਇੰਚਾਰਜ ਏ. ਐੱਸ. ਆਈ. ਸਤੀਸ਼ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਇਹ ਮੁਲਜ਼ਮ ਜੋ ਕਿ ਗੈਂਗਸਟਰ ਸ਼ੁਭਮ ਦੇ ਵਿਰੋਧੀ ਧੜੇ ਸਿਮਰਨ ਅਤੇ ਦੀਪੂ ਗਰਿੱਲ ਦਾ ਨੇੜਲਾ ਸਾਥੀ ਹੈ, ਦੇ ਖਿਲਾਫ ਕੁੱਟ-ਮਾਰ ਤੇ ਲੜਾਈ-ਝਗੜੇ ਦੇ ਵੱਖ-ਵੱਖ 8 ਮਾਮਲੇ ਦਰਜ ਹਨ। ਕੁੱਟ-ਮਾਰ ਦੇ 4 ਮਾਮਲੇ ਸਿਤਾਰਾ ਅਤੇ ਸਿਮਰਨ ਖਿਲਾਫ ਥਾਣਾ ਸਦਰ ਵਿਖੇ ਦਰਜ ਹਨ। ਮੁਲਜ਼ਮ ਸਿਤਾਰਾ ਜਿਸ ਨੂੰ ਥਾਣਾ ਸਦਰ ਵਿਖੇ ਦਰਜ ਮਾਮਲਾ ਨੰ. 186 ਮਿਤੀ 3/5/2010 ਜੇ. ਦ. 323, 324, 341, 382, 148, 149 ਵਿਚ ਮਾਣਯੋਗ ਰਵੀਇੰਦਰ ਕੌਰ ਦੀ ਅਦਾਲਤ ਵੱਲੋਂ 28/4/2016 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ, ਨੂੰ ਬੀਤੀ ਸ਼ਾਮ ਉਸ ਦੇ ਕਿਸੇ ਰਿਸ਼ਤੇਦਾਰ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। 


Related News