ਸੰਪਤ ਨਹਿਰਾ ਗੈਂਗ ਨਾਲ ਸਬੰਧਿਤ 4 ਗੈਂਗਸਟਰ ਅਸਲੇ ਸਮੇਤ ਕਾਬੂ
Monday, Jun 18, 2018 - 09:46 AM (IST)

ਮੋਹਾਲੀ — ਸਥਾਨਕ ਪੁਲਸ ਵਲੋਂ ਸੰਪਤ ਨਹਿਰਾ ਗੈਂਗ ਨਾਲ ਸਬੰਧਿਤ 4 ਗੈਂਗਸਟਰਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨ੍ਹਾਂ ਗੈਂਗਸਟਰਾਂ ਦੀ ਪਛਾਣ ਮੌਨੂੰ ਰਾਮ, ਕਰਨ ਕੁਮਾਰ, ਗੋਰਵ ਕੁਮਾਰ ਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਕਤ ਗੈਂਗਸਟਰ ਜੇਲ 'ਚ ਬੰਦ ਦੀਪੂ ਬਨੂੜ ਤੇ ਸ਼ਾਰਪ ਸ਼ੂਟਰ ਟੀਨੂੰ ਨੂੰ ਛੁਡਾਉਣ ਦੀ ਫਿਰਾਕ 'ਚ ਸਨ, ਜਿਨ੍ਹਾਂ ਨੂੰ ਪੁਲਸ ਵਲੋਂ ਮੌਕੇ 'ਤੇ ਕਾਬੂ ਕਰ ਲਿਆ ਗਿਆ। ਉਕਤ ਗੈਂਗਸਟਰਾਂ ਨੂੰ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਇਨ੍ਹਾਂ ਨੂੰ 20 ਜੂਨ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।