ਗੈਂਗਸਟਰ ਪਵਨ ਟੀਨੂੰ ਨੂੰ ਪਟਿਆਲਾ ਹਾਊਸ ਕੋਰਟ 'ਚ ਕੀਤਾ ਪੇਸ਼, ਇੰਨੇ ਦਿਨ ਦਾ ਮਿਲਿਆ ਰਿਮਾਂਡ

Thursday, Oct 20, 2022 - 09:25 PM (IST)

ਗੈਂਗਸਟਰ ਪਵਨ ਟੀਨੂੰ ਨੂੰ ਪਟਿਆਲਾ ਹਾਊਸ ਕੋਰਟ 'ਚ ਕੀਤਾ ਪੇਸ਼, ਇੰਨੇ ਦਿਨ ਦਾ ਮਿਲਿਆ ਰਿਮਾਂਡ

ਦਿੱਲੀ : ਪੰਜਾਬ ਪੁਲਸ ਦੀ ਹਿਰਾਸਤ ਤੋਂ ਫ਼ਰਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੈਂਗਸਟਰ ਦੀਪਕ ਕੁਮਾਰ ਉਰਫ਼ ਟੀਨੂੰ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਗੈਂਗਸਟਰ ਦੀਪਕ ਕੁਮਾਰ ਉਰਫ਼ ਟੀਨੂੰ ਦਾ ਦਿੱਲੀ ਪੁਲਸ ਨੂੰ 8 ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਹੁਣ ਗੈਂਗਸਟਰ ਦੀਪਕ ਉਰਫ਼ ਟੀਨੂੰ 8 ਦਿਨਾਂ ਲਈ ਸਪੈਸ਼ਲ ਸੈੱਲ ਦੀ ਹਿਰਾਸਤ 'ਚ ਰਹੇਗਾ।

ਇਹ ਵੀ ਪੜ੍ਹੋ : CM ਮਾਨ ਨੂੰ ਮਿਲੇ ਨਾਈਜੀਰੀਆ ਦੇ ਹਾਈ ਕਮਿਸ਼ਨਰ, ਪੰਜਾਬ ਤੇ ਨਾਈਜੀਰੀਆ ਦੇ ਮਜ਼ਬੂਤ ਸਬੰਧਾਂ 'ਤੇ ਦਿੱਤਾ ਜ਼ੋਰ

ਇਸ ਦੌਰਾਨ ਸਪੈਸ਼ਲ ਸੈੱਲ ਵੱਲੋਂ ਉਸ ਦੇ ਭੱਜਣ ਅਤੇ ਉਸ ਦੀ ਗ੍ਰਿਫ਼ਤਾਰੀ ਦਰਮਿਆਨ ਉਹ ਕਿੰਨੇ ਲੋਕਾਂ ਦੇ ਸੰਪਰਕ 'ਚ ਰਿਹਾ ਇਹ ਜਾਣਕਾਰੀ ਹਾਸਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਬੀਤੇ ਦਿਨੀਂ ਪੰਜਾਬ ਪੁਲਸ ਦੀ ਹਿਰਸਾਤ 'ਚੋਂ ਫ਼ਰਾਰ ਹੋ ਗਿਆ ਸੀ ਤੇ ਬੀਤੇ ਕੱਲ੍ਹ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਟੀਨੂੰ ਨੂੰ ਹਥਿਆਰਾਂ ਸਮੇਤ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ।


author

Mandeep Singh

Content Editor

Related News