ਪੁਲਸ ਵਲੋਂ ਇਨਾਮੀ ਗੈਂਗਸਟਰ ਨੀਰਜ ਫਰੀਦਪੁਰੀਆ ਬਣਿਆ ਬੰਬੀਹਾ ਗੈਂਗ ਦਾ ਮੁੱਖ ਸਰਗਣਾ

Tuesday, Nov 28, 2023 - 06:39 PM (IST)

ਪੁਲਸ ਵਲੋਂ ਇਨਾਮੀ ਗੈਂਗਸਟਰ ਨੀਰਜ ਫਰੀਦਪੁਰੀਆ ਬਣਿਆ ਬੰਬੀਹਾ ਗੈਂਗ ਦਾ ਮੁੱਖ ਸਰਗਣਾ

ਚੰਡੀਗੜ੍ਹ : ਲਾਰੈਂਸ ਬਿਸ਼ਨੋਈ ਗੈਂਗ ਦੀ ਮੁੱਖ ਵਿਰੋਧੀ ਧਿਰ ਬੰਬੀਹਾ ਗੈਂਗ ਦੀ ਕਮਾਨ ਹੁਣ ਨੀਰਜ ਫਰੀਦਪੁਰੀਆ ਦੇ ਹੱਥ ਆ ਗਈ ਹੈ। ਸੂਤਰਾਂ ਮੁਤਾਬਕ ਨੀਰਜ ਫਰੀਦਪੁਰੀਆ ਨੂੰ ਬੰਬੀਹਾ ਗੈਂਗ ਦਾ ਮੁੱਖ ਸਰਗਣਾ ਬਣਾਇਆ ਗਿਆ ਹੈ। ਸੂਤਰ ਦੱਸਦੇ ਹਨ ਕਿ ਕੈਨੇਡਾ ਵਿਚ  ਬਕਾਇਦਾ ਨੀਰਜ ਫਰੀਦਪੁਰੀਆ ਨੂੰ ਗੈਂਗ ਦੀ ਕਮਾਨ ਸੌਂਪੀ ਗਈ। ਦੱਸਿਆ ਜਾ ਰਿਹਾ ਹੈ ਕਿ ਨੀਰਜ ਪਲਵਲ, ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਕੈਨੇਡਾ ’ਚ ਮੌਜੂਦ ਹੈ। ਨਰੀਜ ’ਤੇ ਪੁਲਸ ਵਲੋਂ 25, 000 ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਨੀਰਜ ਕੈਨੇਡਾ ’ਚ ਮੌਜੂਦ ਹਿਮਾਂਸ਼ੂ ਭਾਊ ਦਾ ਕਾਫੀ ਕਰੀਬੀ ਹੈ। ਨੀਰਜ ਨੂੰ 2012 ’ਚ ਹਰਿਆਣਾ ਵਿਚ ਪੁਲਸ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ 2015 ਵਿਚ ਨੀਰਜ ਨੂੰ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ : ਕੈਨੇਡਾ ਤੋਂ ਮੁੜ ਆਈ ਦਿਲ ਝੰਜੋੜਨ ਵਾਲੀ ਖ਼ਬਰ, 20 ਸਾਲਾ ਕੁੜੀ ਨੂੰ ਠੰਡ ਕਾਰਣ ਪਿਆ ਦੌਰਾ, ਹੋਈ ਮੌਤ

2019 ਵਿਚ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਅਤੇ ਵਿਦੇਸ਼ ਭੱਜ ਗਿਆ। ਇਸ ਦੌਰਾਨ ਨੀਰਜ ਦੁਬਈ ਦੇ ਰਸਤੇ ਤੋਂ ਕੈਨੇਡਾ ਨਿਕਲ ਗਿਆ। ਇਸ ਸਮੇਂ ਕੈਨੇਡਾ ਤੋਂ ਨੀਰਜ, ਹਿਮਾਂਸ਼ੂ ਭਾਊ ਅਤੇ ਸਾਹਿਲ ਆਪਣੇ ਹੋਰ ਸਾਥੀਆਂ ਨਾਲ ਭਾਰਤ ਵਿਚ ਨਾਬਾਲਗ ਮੁੰਡਿਆਂ ਦੀ ਗੈਂਗ ਵਿਚ ਭਰਤੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਹ ਗੈਂਗਸਟਰ ਦਿੱਲੀ, ਪੰਜਾਬ, ਹਰਿਆਣਾ ਵਿਚ ਫਿਰੌਤੀ ਲਈ ਕਤਲ ਅਤੇ ਗੋਲੀਬਾਰੀ ਕਰਨ ਤੱਕ ਹਰ ਕੰਮ ਵਿਚ ਸ਼ਾਮਲ ਹਨ। 

ਇਹ ਵੀ ਪੜ੍ਹੋ : ਗਰੀਬ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਨੂੰ ਲੈ ਕੇ ਵੱਡਾ ਖ਼ੁਲਾਸਾ, ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News