ਗੈਂਗਸਟਰਾਂ ਵਲੋਂ ਕਤਲ ਕੀਤੇ ਨੌਜਵਾਨ ਦੇ ਪਰਿਵਾਰ ਨੇ ਕੀਤਾ ਪ੍ਰਦਰਸ਼ਨ, ਪੁਲਸ ਨੂੰ ਦਿੱਤੀ ਚਿਤਾਵਨੀ (ਵੀਡੀਓ)

04/08/2017 4:42:00 PM

ਨੂਰਪੁਰਬੇਦੀ : ਨੂਰਪੁਰ ਬੇਦੀ ''ਚ ਸ਼ੁੱਕਰਵਾਰ ਤੜਕੇ ਗੈਂਗਸਟਰਾਂ ਵਲੋਂ ਘਰ ਵਿਚ ਦਾਖਲ ਹੋ ਕੇ ਮਾਰੇ ਗਏ ਦੇਸਰਾਜ ਸਿੰਘ ਦੇ ਪਰਿਵਾਰ ਨੇ ਨੂਰਪੁਰਬੇਦੀ-ਰੋਪੜ ਮਾਰਗ ''ਤੇ ਲਾਸ਼ ਰੱਖ ਕੇ ਰੋਸ ਪ੍ਰਗਟਾਇਆ। ਰੋਸ ਪ੍ਰਦਰਸ਼ਨ ''ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਸ਼ਾਮਲ ਹੋਏ। ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ।
ਪੁਲਸ ਵਲੋਂ ਗੈਂਗਸਟਰਾਂ ਨੂੰ ਜਲਦ ਗ੍ਰਿਫਤਾਰ ਕੀਤੇ ਜਾਣ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਧਰਨਾ ਤਾਂ ਚੁੱਕ ਲਿਆ ਹੈ ਪਰ ਉਨ੍ਹਾਂ ਸਾਫ ਕੀਤਾ ਹੈ ਕਿ ਜਦੋਂ ਤਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ।
ਦੱਸ ਦਈਏ ਕਿ ਮ੍ਰਿਤਕ ਦੇਸਰਾਜ ਦੀ ਇਕ ਸਾਲ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਵਿਚ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਸੀ। ਜਿਸ ਦਾ ਬਦਲਾ ਲੈਣ ਲਈ ਗੈਂਗਸਟਰਾਂ ਵਲੋਂ ਦੇਸਰਾਜ ਦੇ ਘਰ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ।


Gurminder Singh

Content Editor

Related News