ਜ਼ਮਾਨਤ ''ਤੇ ਆਏ ਗੈਂਗਸਟਰ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ, ਪੁਲਸ ਛਾਉਣੀ ਬਣਿਆ ਸਿਵਲ ਹਸਪਤਾਲ (ਵੀਡੀਓ)

04/03/2017 1:38:01 PM

ਬਟਾਲਾ (ਬੇਰੀ) : ਬਟਾਲਾ ''ਚ ਜ਼ਮਾਨਤ ''ਤੇ ਬਾਹਰ ਆਏ ਗੈਂਗਸਟਰ ਸੁਖਵਿੰਦਰ ਸਿੰਘ ਉਰਫ ਲਾਲਾ ਨੂੰ ਕੁਝ ਅਣਪਛਾਤੇ ਲੋਕਾਂ ਨੇ ਸ਼ਰੇਆਮ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੈਂਗਸਟਰ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿਸ ਕਾਰਨ ਪੂਰਾ ਹਸਪਤਾਲ ਪੁਲਸ ਛਾਉਣੀ ''ਚ ਤਬਦੀਲ ਹੋ ਗਿਆ। ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀਆਂ ਅਤੇ ਮੌਕੇ ''ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੈਂਗਸਟਰ ਲਾਲਾ ਜਿਮ ਤੋਂ ਆਪਣੇ 2 ਭਤੀਜਿਆਂ ਨਾਲ ਐਕਸ. ਯੂ. ਵੀ. ਗੱਡੀ ਵਿਚ ਘਰ ਜਾਣ ਲਈ ਨਿਕਲਿਆ। ਉਹ ਡੇਰਾ ਬਾਬਾ ਨਾਨਕ ਰੋਡ ''ਤੇ ਬਣੇ ਰੇਲਵੇ ਓਵਰਬ੍ਰਿਜ ''ਤੇ ਪਹੁੰਚਿਆ ਤਾਂ ਕੁਝ ਅਣਪਛਾਤੇ ਲੋਕਾਂ ਵੱਲੋਂ ਉਸ ''ਤੇ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹੋਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ਤੋਂ 6 ਖੋਲ ਗੋਲੀਆਂ ਦੇ ਬਰਾਮਦ ਹੋਏ ਹਨ, ਜਦਕਿ ਇਕ ਖੋਲ ਗੱਡੀ ਅੰਦਰੋਂ ਬਰਾਮਦ ਹੋਇਆ ਹੈ ਪਰ ਐਤਵਾਰ ਨੂੰ ਪੁਲਸ ਵੱਲੋਂ ਲਾਲਾ ਦੀ ਹੱਤਿਆ ਦੇ ਮਾਮਲੇ ਸਬੰਧੀ ਐੱਫ. ਆਈ. ਆਰ. ਥਾਣਾ ਸਿਵਲ ਲਾਈਨ ਬਟਾਲਾ ਵਿਚ ਦਰਜ ਕੀਤਾ ਗਿਆ ਤਾਂ ਉਸ ਵਿਚ ਦੱਸਿਆ ਗਿਆ ਕਿ ਉਹ ਆਪਣੇ ਪਿਤਾ ਨਾਲ ਘਰ ਦੇ ਕੰਮ ਲਈ ਬਟਾਲਾ ਆਇਆ ਸੀ। ਉਹ ਵਾਪਸ ਜਾਣ ਲੱਗਾ ਤਾਂ ਡੇਰਾ ਰੋਡ ''ਤੇ ਕੁਝ ਅਣਪਛਾਤੇ ਕਾਰ ਸਵਾਰਾਂ ਨੇ ਉਸ ''ਤੇ ਗੋਲੀਆਂ ਚਲਾਉਂਦੇ ਹੋਏ ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। 
ਐੱਫ. ਆਰ. ਆਈ. ਵਿਚ ਅੱਗੇ ਦੱਸਿਆ ਕਿ ਉਸ ਦੇ ਪਿਤਾ ਤਰਸੇਮ ਸਿੰਘ ਗੱਡੀ ਦੀ ਪਿਛਲੀ ਸੀਟ ''ਤੇ ਬੈਠੇ ਹੋਏ ਸੀ, ਜਦਕਿ ਉਹ ਗੱਡੀ ਚਲਾ ਰਿਹਾ ਸੀ। ਉਸ ਦੇ ਪਿਤਾ ਹਮਲੇ ਤੋਂ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਛੇ ਹਮਲਾਵਾਰਾਂ ਨੂੰ ਪਛਾਣ ਲਿਆ, ਜਿਨ੍ਹਾਂ ਵਿਚ ਗੋਲੂ ਹਰਪੁਰਾ, ਅਰੁਣ ਵਾਸੀ ਗੁਜਰਪੁਰਾ, ਸਾਰਜ ਉਰਫ ਮਿੰਟੂ ਵਾਸੀ ਅੰਮ੍ਰਿਤਸਰ, ਪੈਰੀ ਵਾਸੀ ਮੋਹਾਲੀ, ਮਨ ਵਾਸੀ ਤੇਜਾ ਵਹੀਲਾ ਅਤੇ ਪਵਿੱਤਰ ਵਾਸੀ ਚੌੜਾ ਮਧਰਾ ਸ਼ਾਮਲ ਹਨ। ਫਿਲਹਾਲ ਪੁਲਸ ਨੇ ਲਾਲਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ''ਤੇ 6 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  
ਕੈਮਰਿਆਂ ਦੀ ਨਿਗਰਾਨੀ ''ਚ ਹੋਇਆ ਪੋਸਟਮਾਰਟਮ 
ਲਾਲਾ ਦੀ ਲਾਸ਼ ਦਾ ਸਿਵਲ ਹਸਪਤਾਲ ਬਟਾਲਾ ਵਿਖੇ ਕੈਮਰਿਆਂ ਦੀ ਨਿਗਰਾਨੀ ''ਚ ਪੋਸਟਮਾਰਟਮ ਕੀਤਾ ਗਿਆ ਅਤੇ ਇਸ ਮੌਕੇ ਭਾਰੀ ਗਿਣਤੀ ਵਿਚ ਪੁਲਸ ਵੀ ਮੌਜੂਦ ਰਹੀ। 
ਗੈਂਗਸਟਰ ਲਾਲਾ ''ਤੇ ਸਨ 8 ਕੇਸ ਦਰਜ 
ਐੱਸ. ਐੱਸ. ਪੀ. ਬਟਾਲਾ ਦੀਪਕ ਹਿਲੌਰੀ ਨੇ ਦੱਸਿਆ ਕਿ ਲਾਲਾ ''ਤੇ ਪੁਲਸ ਥਾਣਾ ਬਟਾਲਾ ਦੇ ਨਾਲ-ਨਾਲ ਹੋਰਨਾਂ ਥਾਣਿਆਂ ਵਿਚ ਕਰੀਬ 8 ਕੇਸ ਦਰਜ ਸਨ ਅਤੇ ਉਹ ਬੀਤੇ ਕੁਝ ਸਮੇਂ ਤੋਂ ਜ਼ਮਾਨਤ ''ਤੇ ਆਇਆ ਹੋਇਆ ਸੀ।

Babita Marhas

News Editor

Related News