ਗੈਂਗਸਟਰ ਮੋਹਣੀ ਨੇ ਸਾਥੀ ਸਮੇਤ ਰੇਲਵੇ ਪਾਰਕਿੰਗ ਦੇ ਕਰਿੰਦੇ ਤੋਂ ਤੇਜ਼ਧਾਰ ਹਥਿਆਰ ਦਿਖਾ ਕੇ ਖੋਹੀ ਨਕਦੀ

Saturday, Oct 19, 2024 - 02:39 PM (IST)

ਗੈਂਗਸਟਰ ਮੋਹਣੀ ਨੇ ਸਾਥੀ ਸਮੇਤ ਰੇਲਵੇ ਪਾਰਕਿੰਗ ਦੇ ਕਰਿੰਦੇ ਤੋਂ ਤੇਜ਼ਧਾਰ ਹਥਿਆਰ ਦਿਖਾ ਕੇ ਖੋਹੀ ਨਕਦੀ

ਲੁਧਿਆਣਾ (ਗੌਤਮ)- ਗੈਂਗਸਟਰ ਮੋਹਣੀ ਨੇ ਵੀਰਵਾਰ ਦੀ ਰਾਤ ਨੂੰ ਸਿਵਲ ਲਾਈਨ ਸਥਿਤ ਰੇਲਵੇ ਪਾਰਕਿੰਗ ਦੇ ਕਰਿੰਦੇ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਤੋਂ ਨਕਦੀ ਅਤੇ ਹੋਰ ਸਾਮਾਨ ਖੋਹ ਲਿਆ। ਜਦੋਂ ਕਰਿੰਦੇ ਦੇ ਚੀਕਣ ਦੀ ਆਵਾਜ਼ ਸੁਣ ਕੇ ਹੋਰ ਮੁਲਾਜ਼ਮ ਮੌਕੇ ’ਤੇ ਆਏ ਤਾਂ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਮੌਕੇ ’ਤੇ ਪੁੱਜੀ ਥਾਣਾ ਜੀ. ਆਰ. ਪੀ. ਦੀ ਟੀਮ ਨੇ ਜਾਂਚ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ। ਰੇਲਵੇ ਸਟੇਸ਼ਨ ਪਾਰਕਿੰਗ ਦੇ ਮੈਨੇਜਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੀ ਸਿਵਲ ਲਾਈਨ ਸਾਈਡ ’ਤੇ ਸਥਿਤ ਪਾਰਕਿੰਗ ’ਚ ਰਾਜਾ, ਰਾਮ ਅਤੇ ਛੇਦੀ ਲਾਲ ਡਿਊਟੀ ਕਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਟਲ਼ ਸਕਦੀਆਂ ਨੇ ਜ਼ਿਮਨੀ ਚੋਣਾਂ! ਚੋਣ ਕਮਿਸ਼ਨ ਨੂੰ ਲਿਖੀ ਗਈ ਚਿੱਠੀ

ਰਾਤ ਨੂੰ ਕਰੀਬ 1 ਵਜੇ ਐਕਟਿਵਾ ’ਤੇ ਸਵਾਰ 2 ਲੋਕ ਆਏ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਉਨ੍ਹਾਂ ਨੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਨੇ ਉਨ੍ਹਾਂ ਦੇ ਗੱਲੇ ’ਚ ਪਈ 11,000 ਦੀ ਨਕਦੀ ਵੀ ਕੱਢ ਲਈ। ਜਦੋਂ ਮੁਲਾਜ਼ਮਾਂ ਨੇ ਉਨ੍ਹਾਂ ਦਾ ਵਿਰੋਧ ਕਰਦੇ ਹੋਏ ਰੌਲਾ ਪਾਇਆ ਤਾਂ ਪਾਰਕਿੰਗ ਦੇ ਪਿੱਛੇ ਸੌਂ ਰਹੇ ਹੋਰ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ? ਪੜ੍ਹੋ ਸਰਕਾਰ ਦੀ Notification

ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਦੌਰਾਨ ਮੁਲਾਜ਼ਮਾਂ ਨੇ ਇਕ ਨੌਜਵਾਨ ਨੂੰ ਫੜਿਆ ਸੀ, ਪਰ ਬਾਅਦ ’ਚ ਪੁੱਛਗਿੱਛ ਕਰ ਕੇ ਜਾਂਚ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ, ਕਿਉਂਕਿ ਲੇਬਰ ਦਾ ਕਹਿਣਾ ਸੀ ਕਿ ਉਕਤ ਨੌਜਵਾਨ ਲੁਟੇਰਿਆਂ ਨਾਲ ਨਹੀਂ ਸੀ। ਮੁਲਜ਼ਮ ਮੋਹਣੀ ਅਤੇ ਉਸ ਦੇ ਸਾਥੀ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਮੋਹਣੀ ਖਿਲਾਫ ਪਹਿਲਾਂ ਵੀ ਕਈ ਹਾਰਡ ਕ੍ਰਾਈਮ ਦੇ ਮਾਮਲੇ ਦਰਜ ਹਨ ਅਤੇ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਰੇਲਵੇ ਸਟੇਸ਼ਨ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News