ਕਤਲ ਕੇਸ ਦੇ ਦੋਸ਼ੀ ਗੈਂਗਸਟਰ ਮਨਜੀਤ ਬੌਬੀ ਦਾ 14 ਦਿਨ ਦਾ ਨਿਆਇਕ ਰਿਮਾਂਡ

01/20/2018 7:27:37 AM

ਹੁਸ਼ਿਆਰਪੁਰ  (ਅਸ਼ਵਨੀ, ਅਮਰਿੰਦਰ, ਜਤਿੰਦਰ) - ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਖੁਰਦਾਂ ਦੇ ਸਰਪੰਚ ਸਤਨਾਮ ਸਿੰਘ ਦੀ ਅਪ੍ਰੈਲ 2017 ਨੂੰ ਚੰਡੀਗੜ੍ਹ ਵਿਖੇ ਕੀਤੀ ਗਈ ਹੱਤਿਆ ਦੇ ਦੋਸ਼ 'ਚ ਮਨਜੀਤ ਉਰਫ ਬੌਬੀ, ਜਿਸਨੇ ਬੀਤੇ ਦਿਨ ਪੁਲਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ, ਦਾ 2 ਅਦਾਲਤਾਂ ਨੇ 14 ਦਿਨ ਦਾ ਨਿਆਇਕ ਰਿਮਾਂਡ ਦਿੱਤਾ ਹੈ। ਥਾਣਾ ਗੜ੍ਹਦੀਵਾਲਾ ਦੀ ਪੁਲਸ ਨੇ ਦੋਸ਼ੀ ਨੂੰ ਅਸਲਾ ਐਕਟ ਤਹਿਤ ਦਰਜ ਮਾਮਲੇ ਵਿਚ ਸਵੇਰੇ ਦਸੂਹਾ ਦੇ ਨਿਆਇਕ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਸੁਸ਼੍ਰੀ ਰੂਪਾ ਧਾਰੀਵਾਲ ਦੀ ਅਦਾਲਤ 'ਚ ਪੇਸ਼ ਕੀਤਾ ਸੀ। ਅਦਾਲਤ ਨੇ ਉਸਦਾ 14 ਦਿਨ ਦਾ ਨਿਆਇਕ ਰਿਮਾਂਡ ਦਿੱਤਾ ਹੈ। ਬਾਅਦ ਵਿਚ ਪੁਲਸ ਨੇ ਬੌਬੀ ਨੂੰ ਹੁਸ਼ਿਆਰਪੁਰ 'ਚ ਧਾਰਾ 307 ਤਹਿਤ ਦਰਜ ਕੇਸ ਦੇ ਸਬੰਧ 'ਚ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਪੀ. ਐੱਸ. ਰਾਏ ਦੀ ਅਦਾਲਤ 'ਚ ਪੇਸ਼ ਕੀਤਾ। ਇਸ ਅਦਾਲਤ 'ਚ ਵੀ ਉਸਦਾ 14 ਦਿਨ ਦਾ ਨਿਆਇਕ ਰਿਮਾਂਡ ਦਿੱਤਾ।
ਇਸ ਤੋਂ ਪਹਿਲਾਂ ਜ਼ਿਲਾ ਪੁਲਸ ਲਾਈਨ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ-28 'ਚ ਗੁਰਦੁਆਰਾ ਸੰਤਸਰ ਸਾਹਿਬ ਦੇ ਕੋਲ ਸਰਪੰਚ ਸਤਨਾਮ ਸਿੰਘ ਦੀ ਹੱਤਿਆ ਗੋਲੀ ਮਾਰ ਕੇ ਕਰ ਦਿੱਤੀ ਗਈ ਸੀ। ਇਸ ਸਬੰਧ 'ਚ ਚੰਡੀਗੜ੍ਹ ਪੁਲਸ ਨੇ 302, 307, 336, 34 ਤੇ ਅਸਲਾ ਐਕਟ ਦੀ ਧਾਰਾ 25-27-54-59 ਤਹਿਤ ਥਾਣਾ ਮਲੋਆ ਵਿਖੇ ਕੇਸ ਦਰਜ ਕੀਤਾ ਸੀ। ਇਹ ਹੱਤਿਆ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਪੁੱਤਰ ਚਰਨ ਸਿੰਘ ਸੰਧੂ ਵਾਸੀ ਸਰਹਾਲੀ ਜ਼ਿਲਾ ਤਰਨਤਾਰਨ, ਦਿਲਪ੍ਰੀਤ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਢਾਹਾ ਥਾਣਾ ਨੂਰਪੁਰ ਬੇਦੀ ਜ਼ਿਲਾ ਰੂਪਨਗਰ ਤੇ ਹਰਜਿੰਦਰ ਸਿੰਘ ਉਰਫ ਅਕਾਸ਼ ਵਾਸੀ ਨੰਦੇੜ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਨਾਲ ਮਿਲ ਕੇ ਕੀਤੀ ਸੀ।
ਸਤਨਾਮ ਸਿੰਘ ਦੀ ਹੱਤਿਆ ਤੋਂ ਬਾਅਦ ਮਨਜੀਤ ਸਿੰਘ ਬੌਬੀ ਸੋਨੀਪਤ ਚਲਾ ਗਿਆ ਸੀ, ਜਿਥੇ ਉਸਨੇ 11 ਜੂਨ 2017 ਨੂੰ ਇਕ ਵਿਅਕਤੀ ਕੋਲੋਂ ਕਾਰ ਵੀ ਖੋਹੀ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਦੇ ਸਬੰਧ 'ਚ ਚੰਡੀਗੜ੍ਹ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ


Related News