ਜੇਲ੍ਹ 'ਚ ਬੰਦ ਗੈਂਗਸਟਰ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਤੇ ਸਿਆਸੀ ਤੂਫ਼ਾਨ, ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ

Thursday, Mar 16, 2023 - 09:08 AM (IST)

ਜੇਲ੍ਹ 'ਚ ਬੰਦ ਗੈਂਗਸਟਰ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਤੇ ਸਿਆਸੀ ਤੂਫ਼ਾਨ, ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ (ਰਮਨਜੀਤ ਸਿੰਘ) : ਪ੍ਰਸਿੱਧ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਪੰਜਾਬ ਪੁਲਸ ਦੀ ਗ੍ਰਿਫ਼ਤ 'ਚ ਚੱਲ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਕ ਟੀ. ਵੀ. ਚੈਨਲ ’ਤੇ ਚੱਲੀ ਇੰਟਰਵਿਊ ਮਗਰੋਂ ਸਿਆਸੀ ਤੂਫ਼ਾਨ ਉੱਠ ਗਿਆ ਹੈ। ਇਸ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਸਕੱਤਰ ਨੇ ਮਾਮਲੇ ਦੀ ਜਾਂਚ ਦਾ ਹੁਕਮ ਜਾਰੀ ਕਰ ਦਿੱਤਾ। ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਇਸ ਮਾਮਲੇ 'ਚ ਡੀ. ਜੀ. ਪੀ. ਪੰਜਾਬ ਨੂੰ ਪੂਰੀ ਜਾਂਚ ਕਰਕੇ ਦੋ ਦਿਨ੍ਹਾਂ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ASI ਰਾਤ ਵੇਲੇ ਦੂਜੀ ਜਨਾਨੀ ਲੈ ਕੇ ਘਰ ਪੁੱਜਾ ਤਾਂ ਫਿਰ ਜੋ ਹੋਇਆ...

ਦੱਸਣਯੋਗ ਹੈ ਕਿ ਟੀ. ਵੀ. ’ਤੇ ਇੰਟਰਵਿਊ ਚੱਲਣ ਤੋਂ ਬਾਅਦ ਬਠਿੰਡਾ ਜੇਲ੍ਹ, ਜਿੱਥੇ ਗੈਂਗਸਟਰ ਬਿਸ਼ਨੋਈ ਬੰਦ ਹੈ, ਦੇ ਸੁਪਰੀਡੈਂਟ ਜੇਲ੍ਹ ਨੇ ਸਪੱਸ਼ਟ ਰੂਪ 'ਚ ਕਿਹਾ ਸੀ ਕਿ ਉਕਤ ਇੰਟਰਵਿਊ ਬਠਿੰਡਾ ਜੇਲ੍ਹ ਚੋਂ ਸੰਭਵ ਹੀ ਨਹੀਂ ਹੈ, ਕਿਉਂਕਿ ਬਠਿੰਡਾ ਜੇਲ੍ਹ ਪੂਰੀ ਤਰ੍ਹਾਂ ਜੈਮਰ ਅਧੀਨ ਹੈ, ਜਿੱਥੇ ਫ਼ੋਨ ਦਾ ਨੈੱਟਵਰਕ ਆ ਹੀ ਨਹੀਂ ਸਕਦਾ। ਜਾਣਕਾਰੀ ਅਨੁਸਾਰ ਇਸੇ ਕਰਕੇ ਮੁੱਖ ਸਕੱਤਰ ਵਲੋਂ ਡੀ. ਜੀ. ਪੀ. ਨੂੰ ਭੇਜੀਆਂ ਜਾਂਚ ਹਦਾਇਤਾਂ 'ਚ ਇਹ ਪਤਾ ਲਾਉਣ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਬਿਸ਼ਨੋਈ ਦੀ ਉਕਤ ਇੰਟਰਵਿਊ ਕਿੱਥੇ ਅਤੇ ਕਿਸ ਜੇਲ੍ਹ 'ਚ ਹੋਈ ਹੈ। ਇਹ ਵੀ ਪਤਾ ਲਗਾਉਣ ਲਈ ਕਿਹਾ ਗਿਆ ਹੈ ਕਿ ਜੇਲ੍ਹ 'ਚ ਬੰਦ ਬਿਸ਼ਨੋਈ ਮੀਡੀਆ ਨਾਲ ਫ਼ੋਨ ਜਰਿਏ ਕਿਵੇਂ ਸੰਪਰਕ 'ਚ ਆਇਆ ਹੈ।

ਇਹ ਵੀ ਪੜ੍ਹੋ : 'ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ' ਕਰਤਾਰਪੁਰ ਦੀ ਉਸਾਰੀ 'ਚ ਘਪਲੇ ਦੇ ਸਬੂਤ! ਜਾਂਚ 'ਚ ਜੁੱਟੀ ਵਿਜੀਲੈਂਸ

ਜ਼ਿਕਰਯੋਗ ਹੈ ਕਿ ਬੀਤੇ ਦਿਨ ਟੀ. ਵੀ. ਚੈਨਲ ’ਤੇ ਬਿਸ਼ਨੋਈ ਦੀ ਇਕ ਫ਼ੋਨ ਕਾਲ ਆਧਾਰਿਤ ਇੰਟਰਵਿਊ ਪ੍ਰਸਾਰਿਤ ਕੀਤੀ ਗਈ ਸੀ। ਇਸ ਮਗਰੋਂ ਜੇਲ੍ਹ ਵਿਭਾਗ ਤੁਰੰਤ ਹਰਕਤ 'ਚ ਆਇਆ ਤੇ ਕਿਹਾ ਕਿ ਬਠਿੰਡਾ ਜੇਲ੍ਹ 'ਚ ਹਰ ਜਗ੍ਹਾ ਜੈਮਰ ਲੱਗੇ ਹਨ, ਇੰਟਰਵਿਊ ਕਰਨਾ ਮੁਮਕਿਨ ਹੀ ਨਹੀਂ। ਜੇਲ੍ਹ ਵਿਭਾਗ ਦਾ ਕਹਿਣਾ ਸੀ ਕਿ ਲਾਰੈਂਸ ਨੂੰ ਪੁੱਛਗਿੱਛ ਲਈ ਕਈ ਏਜੰਸੀਆਂ ਲੈ ਕੇ ਜਾਂਦੀਆਂ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News