ਲੁਧਿਆਣੇ ਦੀ ਜੇਲ ''ਚ ਬੰਦ ਗੈਂਗਸਟਰਾਂ ਦਾ ਨਵਾਂ ਕਾਰਾ ਆਇਆ ਸਾਹਮਣੇ, ਨੰਗਾ ਕਰਕੇ ਕੁੱਟਿਆ ਕੈਦੀ, ਦੇਖੋ ਹੈਰਾਨ ਕਰਦੀ ਵੀਡ

Wednesday, Mar 08, 2017 - 02:30 PM (IST)

ਲੁਧਿਆਣਾ : ਜਿਥੇ ਇਕ ਪਾਸੇ ਜੇਲ ਪ੍ਰਸ਼ਾਸਨ ਵੱਲੋਂ ਜੇਲਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਸੋਮਵਾਰ ਨੂੰ ਕੇਂਦਰੀ ਜੇਲ ਵਿਚ ਗੈਂਗਸਟਰਾਂ ਵੱਲੋਂ ਆਪਣੇ ਸਰਗਨਾ ਦੇ ਹੁਕਮਾਂ ''ਤੇ ਉਨ੍ਹਾਂ ਨਾਲ ਬੈਰਕ ਵਿਚ ਸਜ਼ਾ ਕੱਟ ਰਹੇ ਇਕ ਨੌਜਵਾਨ ਦੇ ਕੱਪੜੇ ਉਤਰਵਾ ਕੇ/ਨੰਗਾ ਕਰ ਕੇ ਕੁੱਟਣ ਦੀ ਮੋਬਾਇਲ ਫੋਨ ''ਤੇ ਵੀਡੀਓ ਬਣਾ ਕੇ ਉਸ ਨੂੰ ਭੇਜੀ ਗਈ, ਜਿਸ ਨੇ ਵੀਡੀਓ ਨੂੰ ਫੇਸਬੁੱਕ ''ਤੇ ਅਪਲੋਡ ਕਰ ਦਿੱਤਾ। ਜਿਥੇ ਇਕ ਪਾਸੇ ਇਸ ਹਰਕਤ ਨੇ ਪੁਲਸ ਅਤੇ ਜੇਲ ਪ੍ਰਸ਼ਾਸਨ ਵਿਚ ਭੜਥੂ ਮਚਾ ਕੇ ਰੱਖ ਦਿੱਤਾ ਹੈ, ਉਥੇ ਇਸ ਵੀਡੀਓ ਰਾਹੀਂ ਦੋਵੇਂ ਗੈਂਗਸਟਰਾਂ ਨੇ ਜੇਲ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ''ਤੇ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜੇਲ ''ਚ ਬੰਦ ਗੈਂਗਸਟਰ ਦੂਸਰੇ ਕੈਦੀ ਦੇ ਸਾਰੇ ਕੱਪੜੇ ਉਤਰਵਾ ਕੇ ਉਸ ਨਾ ਕੁੱਟਮਾਰ ਕਰ ਰਹੇ ਹਨ।
ਸੂਤਰਾਂ ਮੁਤਾਬਕ ਗੈਂਗਸਟਰਾਂ ਨੇ ਕੈਦੀ ਦੀ ਕੁੱਟਮਾਰ ਬਾਹਰ ਬੈਠੇ ਆਪਣੇ ਸਰਗਨਾ ਨੂੰ ਖੁਸ਼ ਕਰਨ ਲਈ ਕੀਤੀ ਹੈ। ਫਿਲਹਾਲ, ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੇਲ ਅਧਿਕਾਰੀਆਂ ''ਚ ਹੜਕੰਪ ਮਚ ਗਿਆ ਹੈ ਅਤੇ ਕੋਈ ਵੀ ਉੱਚ ਅਧਿਕਾਰੀ ਇਸ ਮਾਮਲੇ ''ਤੇ ਬੋਲਣ ਲਈ ਤਿਆਰ ਨਹੀਂ ਹੈ। ਵੀਡੀਓ ਬਣਾਉਣ ਪਿੱਛੇ ਦਾ ਮਕਸਦ ਗੈਂਗਸਟਰਾਂ ਵੱਲੋਂ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹੋਏ ਦਬਦਬਾ ਕਾਇਮ ਕਰਨਾ ਮੰਨਿਆ ਜਾ ਰਿਹਾ ਹੈ।


Gurminder Singh

Content Editor

Related News