C ਕੈਟਾਗਰੀ ਗੈਂਗਸਟਰ ਗੁਰਜੀਤ ਸਿੰਘ ਸਾਥੀ ਸਮੇਤ ਚੜ੍ਹਿਆ ਪੁਲਸ ਅੜਿੱਕੇ, ਨਾਜਾਇਜ਼ ਰਿਵਾਲਰ ਤੇ ਪਿਸਟਲ ਬਰਾਮਦ

Monday, Jan 23, 2023 - 09:06 PM (IST)

C ਕੈਟਾਗਰੀ ਗੈਂਗਸਟਰ ਗੁਰਜੀਤ ਸਿੰਘ ਸਾਥੀ ਸਮੇਤ ਚੜ੍ਹਿਆ ਪੁਲਸ ਅੜਿੱਕੇ, ਨਾਜਾਇਜ਼ ਰਿਵਾਲਰ ਤੇ ਪਿਸਟਲ ਬਰਾਮਦ

ਸੰਗਰੂਰ (ਸਿੰਗਲਾ, ਬੇਦੀ)- ਪੁਲਸ ਨੇ ਇਕ ਸੀ ਕੈਟਾਗਰੀ ਦੇ ਨਾਮੀ ਗੈਂਗਸਟਰ ਨੂੰ ਉਸ ਦੇ ਸਾਥੀ ਅਤੇ ਅਸਲੇ ਸਣੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਦਿੜ੍ਹਬਾ ਪੁਲਸ ਵੱਲੋਂ ਇਕ ਗੈਂਗਸਟਰ ਗੁਰਜੀਤ ਸਿੰਘ ਵਾਸੀ ਦੀਵਾਨਗੜ੍ਹ ਕੈਂਪਰ ਤੇ ਉਸ ਦੇ ਸਾਥੀ ਵਰਿੰਦਰ ਸਿੰਘ ਪੱਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਕਬਜ਼ੇ ’ਚੋਂ 32 ਬੋਰ ਲਾਇਸੈਂਸੀ ਰਿਵਾਲਵਰ ਸਮੇਤ 6 ਰੌਂਦ, ਇਕ 30 ਬੋਰ ਨਾਜਾਇਜ਼ ਪਿਸਟਲ ਸਮੇਤ ਇਕ ਰੌਂਦ ਬਰਾਮਦ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਸਿਹਤ ਨਾਲ ਖਿਲਵਾੜ: ਛਾਪੇਮਾਰੀ ਦੌਰਾਨ 1 ਹਜ਼ਾਰ ਲੀਟਰ ਨਕਲੀ ਦੁੱਧ ਬਰਾਮਦ, ਮੁਲਜ਼ਮ 24 ਸਾਲਾਂ ਤੋਂ ਕਰ ਰਿਹੈ ਇਹ ਕੰਮ

ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਪੁਲਸ ਨੂੰ ਪੰਜ ਮੁਕੱਦਮਿਆਂ ’ਚ ਲੋੜੀਂਦਾ ਸੀ ਅਤੇ ਉਹ ਸੀ ਕੈਟਾਗਿਰੀ ਦਾ ਗੈਂਗਸਟਰ ਹੈ। ਉਸ ਕੋਲੋਂ 32 ਬੋਰ ਲਾਇਸੈਂਸੀ ਰਿਵਾਲਵਰ ਤੇ 6 ਰੌਂਦ ਅਤੇ ਉਸ ਦੇ ਸਾਥੀ ਵਰਿੰਦਰ ਸਿੰਘ ਉਰਫ ਪੱਪੀ ਵਾਸੀ ਦਿੜ੍ਹਬਾ ਜੋ ਫਰਾਰ ਚੱਲ ਰਿਹਾ ਸੀ, ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 30 ਬੋਰ ਪਿਸਟਲ ਤੇ ਇਕ ਰੌਂਦ ਬਰਾਮਦ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮਾਲ ਅਫ਼ਸਰਾਂ ਤੇ ਵਿਜੀਲੈਂਸ ਵਿਚਾਲੇ ਟਕਰਾਅ ! "ਰਿਕਾਰਡ ਨਹੀਂ ਕੀਤਾ ਜਾਵੇਗਾ ਸਾਂਝਾ"

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਰਿਕਾਰਡ ਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਜੀਤ ਸਿੰਘ ਦੇ ਖ਼ਿਲਾਫ਼ ਕਤਲ, ਇਰਾਦਾ ਕਤਲ, ਲੜਾਈ ਝਗੜੇ ਤੋਂ ਇਲਾਵਾ ਲੋਕਲ ਐਂਡ ਸਪੈਸ਼ਲ ਲਾਅ ਦੇ 18 ਮੁਕੱਦਮੇ ਅਤੇ ਵਰਿੰਦਰ ਸਿੰਘ ਉਰਫ ਪੱਪੀ ਦੇ ਖਿਲਾਫ਼ 11 ਮੁਕੱਦਮੇ ਦਰਜ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News