ਗੈਂਗਸਟਰ ਚੱਠਾ ਨੂੰ ਭਾਰੀ ਪੁਲਸ ਸੁਰੱਖਿਆ ’ਚ ਇਲਾਜ ਲਈ ਲਿਆਂਦਾ ਹਸਪਤਾਲ

Friday, Apr 23, 2021 - 11:43 AM (IST)

ਗੈਂਗਸਟਰ ਚੱਠਾ ਨੂੰ ਭਾਰੀ ਪੁਲਸ ਸੁਰੱਖਿਆ ’ਚ ਇਲਾਜ ਲਈ ਲਿਆਂਦਾ ਹਸਪਤਾਲ

ਬਠਿੰਡਾ (ਵਰਮਾ): ਕਈ ਸੰਗੀਨ ਮਾਮਲਿਆਂ ’ਚ ਮੁਲਜ਼ਮ ਗੈਂਗਸਟਰ ਨਵਦੀਪ ਚੱਠਾ ਨੂੰ ਸਖ਼ਤ ਪੁਲਸ ਸੁਰੱਖਿਆ ਨਾਲ ਇਲਾਜ ਖ਼ਾਤਰ ਬਠਿੰਡਾ ਕੇਂਦਰੀ ਜੇਲ੍ਹ ਤੋਂ ਸਿਵਲ ਹਸਪਤਾਲ ਲਿਆਂਦਾ ਗਿਆ। ਨਵਦੀਪ ਦੀ ਬਾਂਹ ’ਚ ਜ਼ਖ਼ਮ ਹੋਣ ਕਾਰਣ ਡਾਕਟਰਾਂ ਨੇ ਇਲਾਜ ਖ਼ਾਤਰ ਹਸਪਤਾਲ ਭੇਜਿਆ ਸੀ।

ਇਹ ਵੀ ਪੜ੍ਹੋ:  ਹਿਮੇਸ਼ ਰੇਸ਼ਮੀਆਂ ਨੇ ਕੀਤੀ ਸੀ ਰੱਜ ਕੇ ਤਾਰੀਫ਼, ਇਸ ਬੱਚੀ ਦੀ ਆਵਾਜ਼ ਸੁਣ ਤੁਸੀਂ ਵੀ ਕਹੋਗੇ ਵਾਹ-ਵਾਹ (ਵੀਡੀਓ)

ਨਵਦੀਪ ’ਤੇ ਹੱਤਿਆ, ਲੁੱਟ-ਖੋਹ, ਡਕੈਤੀ ਦੇ ਕਈ ਮਾਮਲੇ ਦਰਜ ਹਨ। 16 ਮਈ 2020 ਨੂੰ ਨਵਦੀਪ ਨੂੰ ਕੇਂਦਰੀ ਜੇਲ ’ਚ ਗੈਂਗਸਟਰ ਰਾਹੁਲ ਸੂਦ, ਅਜੇ ਕੁਮਾਰ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸਦੇ ਕਾਰਨ ਉਸਦੀ ਹੱਡੀਆਂ ਟੁੱਟ ਗਈਆਂ ਹਨ। ਉਸਦੇ ਕਈ ਆਪ੍ਰੇਸ਼ਨ ਵੀ ਹੋਏ ਹਨ। ਜ਼ਖ਼ਮ ਡੂੰਘਾ ਹੋਣ ਕਰ ਕੇ ਇਲਾਜ ਕਰਵਾਉਣਾ ਜ਼ਰੂਰੀ ਸੀ। ਸਿਵਲ ਹਸਪਤਾਲ ਦੇ ਡਾਕਟਰ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਇਲਾਜ ਤੋਂ ਬਾਅਦ ਨਵਦੀਪ ਨੂੰ ਫਿਰ ਵਾਪਸ ਜੇਲ੍ਹ ਭੇਜ ਦਿੱਤਾ ਜਾਵੇਗਾ। ਆਪ੍ਰੇਸ਼ਨ ਖ਼ਾਤਰ ਉਸ ਨੂੰ ਬਾਅਦ ਵਿਚ ਬੁਲਾਇਆ ਜਾਵੇਗਾ।

ਇਹ ਵੀ ਪੜ੍ਹੋ:  ਬਠਿੰਡਾ ’ਚ ਮਾਰੂ ਹੋਇਆ ਕੋਰੋਨਾ, 6 ਲੋਕਾਂ ਦੀ ਮੌਤ ਸਣੇ ਵੱਡੀ ਗਿਣਤੀ ’ਚ ਮਾਮਲੇ ਆਏ ਸਾਹਮਣੇ


author

Shyna

Content Editor

Related News