ਹੈਰੋਇਨ ਬਰਾਮਦਗੀ ਮਾਮਲਾ : ਪ੍ਰੋਡਕਸ਼ਨ ਵਾਰੰਟ ''ਤੇ ਲਿਆਂਦੇ ਗੈਂਗਸਟਰ ਬੂਟਾ ਖ਼ਾਨ ਨੂੰ ਭੇਜਿਆ ਜੇਲ੍ਹ

Tuesday, Jan 31, 2023 - 10:49 AM (IST)

ਹੈਰੋਇਨ ਬਰਾਮਦਗੀ ਮਾਮਲਾ : ਪ੍ਰੋਡਕਸ਼ਨ ਵਾਰੰਟ ''ਤੇ ਲਿਆਂਦੇ ਗੈਂਗਸਟਰ ਬੂਟਾ ਖ਼ਾਨ ਨੂੰ ਭੇਜਿਆ ਜੇਲ੍ਹ

ਮਲੋਟ (ਜੁਨੇਜਾ) : ਥਾਣਾ ਲੰਬੀ ਦੀ ਪੁਲਸ ਵੱਲੋਂ ਪਿਛਲੇ ਦਿਨੀਂ ਬਰਾਮਦ ਸਾਢੇ 4 ਕਿਲੋ ਦੇ ਕਰੀਬ ਹੈਰੋਇਨ ਮਾਮਲੇ ਵਿਚ ਜੇਲ੍ਹ ਤੋਂ ਪੁੱਛਗਿੱਛ ਲਈ ਲਿਆਂਦੇ ਗੈਂਗਸਟਰ ਬੂਟਾ ਖ਼ਾਨ ਦਾ ਪੁਲਸ ਰਿਮਾਂਡ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਕਤ ਗੈਂਗਸਟਰ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ 24 ਜਨਵਰੀ ਨੂੰ ਲੰਬੀ ਪੁਲਸ ਨੇ ਇਕ ਨਾਕਾਬੰਦੀ ਦੌਰਾਨ ਗੌਰਵ ਠਾਕੁਰ ਪੁੱਤਰ ਅਰੁਣ ਕੁਮਾਰ ਵਾਸੀ ਕਪੂਰਥਲਾ ਨੂੰ 4 ਕਿਲੋ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿਚ ਸਮੱਗਲਰ ਦਾ ਸਾਥੀ ਅਕਾਸ਼ ਯਾਦਵ ਭੱਜਣ ਵਿਚ ਕਾਮਯਾਬ ਹੋ ਗਿਆ ਸੀ। ਪੁਲਸ ਨੇ 25 ਜਨਵਰੀ ਨੂੰ ਗੌਰਵ ਯਾਦਵ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਸੀ। ਪੁੱਛਗਿੱਛ ਦੌਰਾਨ ਅਤੇ ਪੁਲਸ ਵੱਲੋਂ ਫੋਨ ਕਾਲਾਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਇਸ ਮਾਮਲੇ ਵਿਚ ਬੂਟਾ ਖ਼ਾਨ ਵਾਸੀ ਮਾਲੇਰਕੋਟਲਾ, ਜਿਸ ਵਿਰੁੱਧ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ ਅਤੇ ਫਰੀਦਕੋਟ ਜੇਲ੍ਹ ਵਿਚ ਬੰਦ ਹੈ, ਦੀ ਅਹਿਮ ਭੂਮਿਕਾ ਹੈ।

ਇਹ ਵੀ ਪੜ੍ਹੋ- ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਨੂੰ ਕੀਤਾ ਤਲਬ, ਇਸ ਮਾਮਲੇ 'ਚ ਕੀਤੀ ਪੁੱਛਗਿੱਛ

ਲੰਬੀ ਪੁਲਸ ਨੇ ਇਸ ਮਾਮਲੇ ਵਿਚ ਬੂਟਾ ਖ਼ਾਨ ਨੂੰ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਰਿਮਾਂਡ ’ਤੇ ਲਿਆ ਕਿ 28 ਜਨਵਰੀ ਨੂੰ ਮਲੋਟ ਅਦਾਲਤ ਵਿਚ ਪੇਸ਼ ਕੀਤਾ ਸੀ ਜਿੱਥੇ ਪੁਲਸ ਨੇ ਉਸ ਦਾ 2 ਦਿਨ ਦਾ ਰਿਮਾਂਡ ਦਿੱਤਾ ਸੀ। ਬੀਤੇ ਦਿਨ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਹਸਪਤਾਲ ਮੈਡੀਕਲ ਜਾਂਚ ਲਈ ਲਿਆਂਦਾ ਗਿਆ। ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਬੂਟਾ ਖ਼ਾਨ ਅਤੇ ਗੌਰਵ ਠਾਕੁਰ ਦਾ ਪੁਲਸ ਰਿਮਾਂਡ ਖ਼ਤਮ ਹੋ ਗਿਆ, ਜਿਸ ਕਰਕੇ ਜਿੱਥੇ ਗੌਰਵ ਠਾਕੁਰ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ, ਉੱਥੇ ਗੈਂਗਸਟਰ ਬੂਟਾ ਖ਼ਾਨ ਨੂੰ ਵਾਪਸ ਫਰੀਦਕੋਟ ਜੇਲ੍ਹ ਭੇਜ ਦਿੱਤਾ ਹੈ। 

ਇਹ ਵੀ ਪੜ੍ਹੋ- ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News