ਪੁਲਸ ਨੇ ਖਤਰਨਾਕ ਗੈਂਗਸਟਰ ਭੂਰਾ ਨੂੰ ਕੀਤਾ ਕਾਬੂ
Saturday, Jul 22, 2017 - 12:30 PM (IST)
ਲੁਧਿਆਣਾ(ਪੰਕਜ)— ਘਰ ਵਿਚ ਵੜ ਕੇ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰਨ ਵਾਲੇ ਖਤਰਨਾਕ ਗੈਂਗਸਟਰ ਸ਼ਕਤੀ ਸਿੰਘ ਉਰਫ ਭੂਰਾ ਨੂੰ ਡਾਬਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀ ਨੂੰ 1 ਦਿਨ ਦੇ ਰਿਮਾਂਡ 'ਤੇ ਲੈ ਕੇ ਉਸ ਦੇ ਹੋਰਨਾਂ ਸਾਥੀਆਂ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਭੂਰਾ 'ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। 15 ਦਿਨ ਪਹਿਲਾਂ ਹੀ ਉਹ ਜੇਲ ਤੋਂ ਜ਼ਮਾਨਤ 'ਤੇ ਛੁੱਟ ਕੇ ਆਇਆ ਸੀ। ਬਾਹਰ ਆਉਂਦੇ ਹੀ ਉਸ ਨੇ ਆਪਣੇ ਸਾਥੀਆਂ ਭੈਂਸਾ, ਭੋਲੂ, ਕਾਲੀ, ਗਗਨ, ਬੱਬਨ ਅਤੇ ਅਮਨ ਦੇ ਨਾਲ ਮਿਲ ਕੇ ਮਨਜੀਤ ਸਿੰਘ ਨਾਮੀ ਨੌਜਵਾਨ ਦੇ ਘਰ ਵਿਚ ਦਾਖਲ ਹੋ ਕੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਪੀੜਤ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੀ ਭੂਰਾ ਗੈਂਗ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਕਿਸੇ ਹੋਰ ਦੇ ਨਾਲ ਚੱਲ ਰਹੇ ਟਕਰਾਅ 'ਚ ਭੂਰਾ ਗੈਂਗ ਨੇ ਬਿਨਾਂ ਕਾਰਨ ਉਸ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਪੀੜਤ ਦੇ ਬਿਆਨਾਂ 'ਤੇ ਪੁਲਸ ਨੇ ਭੂਰਾ ਗੈਂਗ ਖਿਲਾਫ ਇਰਾਦਤਨ ਕਤਲ ਦਾ ਪਰਚਾ ਦਰਜ ਕੀਤਾ ਸੀ, ਜਿਸ ਵਿਚ ਮੁੱਖ ਦੋਸ਼ੀ ਸ਼ਕੀ ਸਿੰਘ ਭੂਰਾ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਵਾਰਦਾਤ ਵਿਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਉਸ ਦੇ ਹੋਰਨਾਂ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
