ਦੁੱਗਰੀ ਕਤਲਕਾਂਡ ਪੇਸ਼ : ਨਹੀਂ ਕੀਤੇ ਜਾ ਸਕੇ ਗੈਂਗਸਟਰ ਗੋਰੂ ਬੱਚਾ ਤੇ ਹੋਰ ਸਾਥੀ

Friday, Mar 02, 2018 - 04:52 AM (IST)

ਦੁੱਗਰੀ ਕਤਲਕਾਂਡ ਪੇਸ਼ : ਨਹੀਂ ਕੀਤੇ ਜਾ ਸਕੇ ਗੈਂਗਸਟਰ ਗੋਰੂ ਬੱਚਾ ਤੇ ਹੋਰ ਸਾਥੀ

ਲੁਧਿਆਣਾ(ਮਹਿਰਾ)-ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ 'ਚ ਅੱਜ ਸਥਾਨਕ ਦੁੱਗਰੀ ਕਤਲਕਾਂਡ 'ਚ ਨਾਮਜ਼ਦ ਖਤਰਨਾਕ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਕੇਸ ਦੀ ਸੁਣਵਾਈ ਹੋਈ ਪਰ ਅੱਜ ਅਦਾਲਤ 'ਚ ਗੌਰਵ ਸ਼ਰਮਾ ਉਰਫ ਗੋਰੂ ਬੱਚਾ, ਗੁਰਮੀਤ ਸਿੰਘ, ਜਤਿੰਦਰ ਕੁਮਾਰ ਉਰਫ ਸੋਨੂ ਤੇ ਹੋਰਨਾਂ ਨੂੰ ਜੇਲ 'ਚੋਂ ਪੇਸ਼ ਨਹੀਂ ਕੀਤਾ ਗਿਆ ਅਤੇ ਅਦਾਲਤ ਨੇ ਉਪਰੋਕਤ ਸਾਰੇ ਦੋਸ਼ੀਆਂ ਨੂੰ 8 ਮਾਰਚ ਲਈ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੰਦੇ ਹੋਏ ਜੇਲ ਪ੍ਰਸ਼ਾਸਨ ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ। ਪੁਲਸ ਮੁਤਾਬਕ 7 ਅਪ੍ਰੈਲ, 2016 ਨੂੰ ਦਿਨ-ਦਿਹਾੜੇ ਦੋਸ਼ੀ ਗੋਰੂ ਬੱਚਾ ਨੇ ਆਪਣੇ ਸਾਥੀ ਨਾਲ ਮਿਲ ਕੇ ਦੁੱਗਰੀ ਇਲਾਕੇ 'ਚ ਗੱਡੀ ਪਾਰਕਿੰਗ ਕਰ ਕੇ ਹੋਏ ਝਗੜੇ 'ਚ ਵਿਕਰਾਂਤ ਕੁਮਾਰ ਦਾ ਕਤਲ ਕਰ ਦਿੱਤਾ ਸੀ ਅਤੇ ਮੌਕੇ 'ਤੇ ਫਰਾਰ ਹੋ ਗਏ ਸਨ ਪਰ ਬਾਅਦ 'ਚ ਪੁਲਸ ਨੇ ਉਸ ਨੂੰ ਅੰਮ੍ਰਿਤਸਰ 'ਚ ਗ੍ਰਿਫਤਾਰ ਕਰ ਲਿਆ। ਵਰਣਨਯੋਗ ਹੈ ਕਿ ਪੁਲਸ ਮੁਤਾਬਕ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਅਗਵਾ ਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ 'ਚ ਸ਼ਾਮਲ ਹੈ। ਅਦਾਲਤ 'ਚ ਪੁਲਸ ਵੱਲੋਂ ਇਕ ਹੋਰ ਦੋਸ਼ੀ ਅਰਜਨ ਸਿੰਘ ਖਿਲਾਫ ਵੀ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਜਿਸ ਨੂੰ ਮੁੱਖ ਦੋਸ਼ੀਆਂ ਦੇ ਚੱਲ ਰਹੇ ਮੁਕੱਦਮੇ ਨਾਲ ਸੰਕਲਨ ਕਰ ਦਿੱਤਾ ਗਿਆ ਹੈ।


Related News