ਲੁਧਿਆਣਾ : ਗੈਂਗਸਟਰ ਨੇ ਜੇਲ ''ਚ ਨਿਗਲਿਆ ਨਸ਼ੀਲਾ ਪਦਾਰਥ, ਵਿਗੜੀ ਹਾਲਤ

Saturday, Feb 02, 2019 - 02:47 PM (IST)

ਲੁਧਿਆਣਾ : ਗੈਂਗਸਟਰ ਨੇ ਜੇਲ ''ਚ ਨਿਗਲਿਆ ਨਸ਼ੀਲਾ ਪਦਾਰਥ, ਵਿਗੜੀ ਹਾਲਤ

ਲੁਧਿਆਣਾ (ਨਰਿੰਦਰ) : ਲੁਧਿਆਣਾ ਸੈਂਟਰਲ ਜੇਲ 'ਚ ਬੰਦ ਇਕ ਗੈਂਗਸਟਰ ਨੇ ਸ਼ੁੱਕਰਵਾਰ ਰਾਤ ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਪੁਲਸ ਵਲੋਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਹਸਪਤਾਲ 'ਚ ਇਲਾਜ ਤੋਂ ਬਾਅਦ 11.30 ਵਜੇ ਤੱਕ ਗੈਂਗਸਟਰ ਨੂੰ ਵਾਪਸ ਜੇਲ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਉਕਤ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਪੁੱਤਰ ਅਨਿਲ ਕੁਮਾਰ, ਹਰਿਆਣਾ ਦੀ ਭਿਵਾਨੀ ਦਾ ਰਹਿਣ ਵਾਲਾ ਹੈ। ਉਸ ਖਿਲਾਫ ਵੱਖ-ਵੱਖ ਥਾਣਿਆਂ 'ਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ ਅਤੇ ਫਿਰੌਤੀ ਦੇ ਅਣਗਿਣਤ ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ ਹਰਿਆਣਾ 'ਚ ਦਰਜ ਹਨ। ਕੁਝ ਸਮਾਂ ਪਹਿਲਾਂ ਉਸ ਨੂੰ ਪਟਿਆਲਾ ਜੇਲ ਤੋਂ ਲੁਧਿਆਣਾ ਜੇਲ 'ਚ ਤਬਦੀਲ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਉਸ ਨੇ ਆਪਣੀ ਬੈਰਕ 'ਚ ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਨਿਗਲ ਲਿਆ, ਜਿਸ ਤੋਂ ਬਾਅਦ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਹਸਪਤਾਲ 'ਚ ਡਾਕਟਰ ਨੇ ਪਾਈਪ ਰਾਹੀਂ ਉਸ ਦੇ ਪੇਟ 'ਚ ਗਿਆ ਪਦਾਰਥ ਕੱਢਿਆ ਅਤੇ ਬਾਅਦ 'ਚ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਅਤੇ ਬਾਅਦ 'ਚ ਦੇਰ ਰਾਤ ਉਸ ਨੂੰ ਜੇਲ ਭੇਜ ਦਿੱਤਾ ਗਿਆ। ਫਿਲਹਾਲ ਗੈਂਗਸਟਰ ਵਲੋਂ ਖਾਧੇ ਗਏ ਨਸ਼ੀਲੇ ਪਦਾਰਥ ਦੇ ਸੈਂਪਲ ਕੱਢ ਕੇ ਜਾਂਚ ਲਈ ਖਰੜ ਸਥਿਤ ਲੈਬ 'ਚ ਭੇਜ ਦਿੱਤੇ ਗਏ ਹਨ। ਇਸ ਬਾਰੇ ਜੇਲ ਦੇ ਸੁਪਰੀਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਦਾ ਕਹਿਣਾ ਹੈ ਕਿ ਗੈਂਗਸਟਰ ਦੀ ਹਾਲਤ ਖਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਨਸ਼ੀਲਾ ਪਦਾਰਥ ਨਿਗਲਣ ਵਾਲੀ ਗੱਲ ਨੂ ਉਨ੍ਹਾਂ ਨੇ ਗਲਤ ਦੱਸਿਆ। 


author

Baljeet Kaur

Content Editor

Related News