ਸ਼ਰਮਨਾਕ ! ਧੌਣ ''ਤੇ ਦਾਤਰ ਰੱਖ ਨੌਜਵਾਨ ਨਾਲ ਕੀਤਾ ਕੁਕਰਮ, ਗੈਂਗਸਟਰ ਸਮੇਤ 2 ਗ੍ਰਿਫਤਾਰ

Saturday, May 16, 2020 - 11:17 AM (IST)

ਸ਼ਰਮਨਾਕ ! ਧੌਣ ''ਤੇ ਦਾਤਰ ਰੱਖ ਨੌਜਵਾਨ ਨਾਲ ਕੀਤਾ ਕੁਕਰਮ, ਗੈਂਗਸਟਰ ਸਮੇਤ 2 ਗ੍ਰਿਫਤਾਰ

ਲੁਧਿਆਣਾ (ਜ.ਬ.) : 23 ਸਾਲਾ ਇਕ ਨੌਜਵਾਨ ਨੂੰ ਬਹਾਨੇ ਨਾਲ ਆਪਣੇ ਘਰ ਲਿਜਾ ਕੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਉਸ ਦੇ ਨਾਲ ਵਾਰੀ-ਵਾਰੀ ਕੁਕਰਮ ਕਰਨ ਵਾਲੇ ਖਤਰਨਾਕ ਗੈਂਗਸਟਰ ਅਤੇ ਉਸ ਦੇ ਸਾਥੀ ਨੂੰ ਹੈਬੋਵਾਲ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹੈਬੋਵਾਲ ਦੇ ਗੋਪਾਲ ਨਗਰ ਦੇ ਰਾਜੂ ਸੱਪ ਅਤੇ ਸ਼ੈਲਰ ਚੌਕ ਦੇ ਮੰਨੀ ਬੋਸਰ ਦੇ ਰੂਪ ਵਜੋਂ ਹੋਈ ਹੈ। ਇਨ੍ਹਾਂ ਖਿਲਾਫ ਪੀੜਤ ਦੀ ਸ਼ਿਕਾਇਤ 'ਤੇ ਭਾਰਤੀ ਦੰਡ ਕੋਡ ਦੀ ਧਾਰਾ 377 (ਗੈਰ-ਕੁਦਰਤੀ ਸੈਕਸ) ਅਤੇ 506 (ਜਾਨੋਂ ਮਾਰਨ ਦੀ ਧਮਕੀ ਦੇਣਾ) ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦੀ ਪੀੜਤ ਨਾਲ ਕੋਈ ਦੁਸ਼ਮਣੀ ਜਾਂ ਰੰਜ਼ਿਸ਼ ਨਹੀਂ ਸੀ। ਮੁਲਜ਼ਮਾਂ ਨੇ ਇਹ ਸਭ ਮਜ਼ੇ ਲਈ ਕੀਤਾ। ਸ਼ਨੀਵਾਰ ਨੂੰ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। 

ਕੁਲਦੀਪ ਨੇ ਦੱਸਿਆ ਕਿ ਰਾਜੂ ਦਾ ਲੰਬਾ ਚੌੜਾ ਅਪਰਾਧਕ ਰਿਕਾਰਡ ਹੈ। ਉਸ 'ਤੇ ਗਿਰੋਹਬੰਦੀ, ਲੁੱਟ-ਖੋਹ ਅਤੇ ਆਰਮਜ਼ ਐਕਟ ਦੇ ਅੱਧਾ ਦਰਜਨ ਕੇਸ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਮੁਲਜ਼ਮ ਖੁਦ ਨੂੰ ਗੈਂਗਸਟਰ ਮੰਨਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੀੜਤ ਦੁਰਗਾਪੁਰੀ ਇਲਾਕੇ ਦਾ ਰਹਿਣ ਵਾਲਾ ਹੈ ਜੋ ਕਿ ਕੰਪਿਊਟਰ ਦਾ ਕੰਮ ਕਰਦਾ ਹੈ। ਬੁੱਧਵਾਰ ਸ਼ਾਮ ਨੂੰ ਕਰੀਬ 6.30 ਵਜੇ ਪੀੜਤ ਆਪਣੇ ਨਿੱਜੀ ਕੰਮ ਦੇ ਸਿਲਸਿਲੇ ਵਿਚ ਗੋਪਾਲ ਨਗਰ ਵੱਲ ਜਾ ਰਿਹਾ ਸੀ। ਗੱਤਾ ਫੈਕਟਰੀ ਦੇ ਕੋਲ ਉਸ ਨੂੰ ਦੋਵੇਂ ਮੁਜ਼ਰਮ ਮਿਲੇ ਜਿਨ੍ਹਾਂ ਦੇ ਨਾਲ ਉਸ ਦੀ ਜਾਣ ਪਛਾਣ ਸੀ। ਮੁਜ਼ਰਮ ਬਹਾਨੇ ਨਾਲ ਪੀੜਤ ਨੂੰ ਰਾਜੂ ਦੇ ਘਰ ਦੇ ਉਪਰਲੇ ਕਮਰੇ ਵਿਚ ਲੈ ਗਏ ਜਿੱਥੇ ਪੀੜਤ ਦੀ ਗਰਦਨ 'ਤੇ ਦਾਤ ਰੱਖ ਕੇ ਮੁਜ਼ਰਮਾਂ ਨੇ ਉਸ ਦੇ ਨਾਲ ਵਾਰੀ-ਵਾਰੀ ਕੁਕਰਮ ਕੀਤਾ ਅਤੇ ਧਮਕੀ ਦੇ ਕੇ ਉਥੋਂ ਭਜਾ ਦਿੱਤਾ ਕਿ ਜੇਕਰ ਉਸ ਨੇ ਕਿਸੇ ਦੇ ਸਾਹਮਣੇ ਆਪਣੀ ਜ਼ੁਬਾਨ ਖੋਲ੍ਹੀ ਤਾਂ ਉਹ ਪੀੜਤ ਅਤੇ ਉਸ ਦੀ ਮਾਂ ਨੂੰ ਜਾਨੋਂ ਮਾਰ ਦੇਣਗੇ। 

ਉਨ੍ਹਾਂ ਦੱਸਿਆ ਕਿ ਮੁਜ਼ਰਮਾਂ ਦੀ ਦਹਿਸ਼ਤ ਕਾਰਨ ਪੀੜਤ ਪੁਲਸ ਕੋਲ ਆਉਣ ਦੀ ਬਜਾਏ ਘਰ ਚਲਾ ਗਿਆ। ਸਾਰੀ ਰਾਤ ਪੀੜਤ ਸੌਂ ਨਹੀਂ ਸਕਿਆ ਅਤੇ ਦਰਦ ਨਾਲ ਤੜਫਦਾ ਰਿਹਾ। ਅਗਲੀ ਸਵੇਰ ਪੀੜਤ ਨੇ ਖੁਦ ਨੂੰ ਮਜ਼ਬੂਤ ਕੀਤਾ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ 'ਤੇ ਤਤਕਾਲ ਕੇਸ ਦਰਜ ਕਰਕੇ ਮੁਜ਼ਰਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।


author

Gurminder Singh

Content Editor

Related News