ਗੈਂਗਸਟਰ ਰੋਮੀ ਦੀ ਹਾਂਗਕਾਂਗ ਅਦਾਲਤ ''ਚ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਸ਼ੁਰੂ
Monday, Jun 08, 2020 - 12:58 PM (IST)
ਨਾਭਾ (ਜੈਨ) : ਨਾਭਾ ਜੇਲ ਬਰੇਕ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਹਿੰਦੂ ਟਾਰਗੇਟ ਕਿਲਿੰਗਜ਼ ਵਿਚ ਪੰਜਾਬ ਪੁਲਸ ਨੂੰ ਮੋਸਟ ਵਾਂਟਿਡ ਖ਼ਤਰਨਾਕ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਦੀ ਹਾਂਗਕਾਂਗ ਦੀ ਉੱਚ-ਅਦਾਲਤ ਵਿਚ ਵੀਡੀਓ ਕਾਨਫਰਸਿੰਗ ਰਾਹੀਂ ਸੁਣਵਾਈ ਸ਼ੁਰੂ ਹੋ ਗਈ ਹੈ। ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਨਾਭਾ ਕੋਤਵਾਲੀ ਪੁਲਸ ਵੱਲੋਂ ਵੱਖ-ਵੱਖ ਗੰਭੀਰ ਧਾਰਾਵਾਂ ਅਧੀਨ ਦਰਜ ਕੇਸ ਵਿਚ ਅਦਾਲਤ ਵੱਲੋਂ ਭਗੌੜੇ ਰੋਮੀ ਨੂੰ ਹਾਂਗਕਾਂਗ ਪੁਲਸ ਨੇ 17 ਫਰਵਰੀ 2018 ਨੂੰ ਡਕੈਤੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ, ਜੋ ਹੁਣ ਜੇਲ ਵਿਚ ਹੀ ਬੰਦ ਹੈ।
ਇਹ ਵੀ ਪੜ੍ਹੋ : ਮੌਤ ਨੂੰ ਕਲੋਲਾਂ, ਨਿਹੰਗ ਦੇ ਬਾਣੇ 'ਚ ਆਇਆ ਵਿਅਕਤੀ ਆਈਸੋਲੇਸ਼ਨ ਵਾਰਡ 'ਚੋਂ ਲੈ ਗਿਆ ਦੋ ਮੋਬਾਇਲ
ਹਾਂਗਕਾਂਗ ਅਦਾਲਤ ਨੇ 19 ਨਵੰਬਰ 2019 ਨੂੰ ਨਿਰਦੇਸ਼ ਦਿੱਤਾ ਸੀ ਕਿ ਰੋਮੀ ਨੂੰ ਭਾਰਤ ਹਵਾਲੇ ਕੀਤਾ ਜਾਵੇ ਪਰ ਰੋਮੀ ਨੇ ਉੱਚ-ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ, ਜਿਸ ਦਾ ਫੈਸਲਾ ਕੋਰੋਨਾ ਮਹਾਮਾਰੀ ਕਰਕੇ ਲਟਕ ਗਿਆ। ਹੁਣ ਸੁਣਵਾਈ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਪੰਜਾਬ ਪੁਲਸ ਰੋਮੀ ਨੂੰ ਫੈਸਲਾ ਆਉਣ ਤੋਂ ਬਾਅਦ ਪੰਜਾਬ ਲਿਆਏਗੀ। ਦੂਜੇ ਪਾਸੇ ਜੇਲ ਬਰੇਕ ਕਾਂਡ ਵਿਚ ਫਰਾਰ ਅੱਤਵਾਦੀ ਕਸ਼ਮੀਰ ਸਿੰਘ 42 ਮਹੀਨਿਆਂ ਬਾਅਦ ਵੀ ਪੁਲਸ ਦੀ ਪਕੜ ਤੋਂ ਦੂਰ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਲੱਗੀ ਤਾਲਾਬੰਦੀ ਨੇ ਤੋੜੇ ਕੈਨੇਡਾ ਦੇ ਸੁਪਨੇ, ਅੱਕੀ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ