ਗੈਂਗਸਟਰ ਪ੍ਰੀਤ ਸੇਖੋਂ ਅੰਮ੍ਰਿਤਸਰੀਆ ਭਾਰੀ ਸੁਰੱਖਿਆ ਹੇਠ ਅਦਾਲਤ ’ਚ ਪੇਸ਼, ਹੋਰ ਵਧਿਆ ਰਿਮਾਂਡ
Tuesday, Aug 03, 2021 - 06:43 PM (IST)
ਅਜਨਾਲਾ (ਗੁਰਜੰਟ) : ਪਿਛਲੇ ਦਿਨੀਂ ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਤੋਂ ਭਾਰੀ ਪੁਲਸ ਫੋਰਸ ਵੱਲੋਂ ਕਾਬੂ ਕੀਤੇ ਗਏ ਨਾਮੀ ਗੈਂਗਸਟਰ ਪ੍ਰੀਤ ਸੇਖੋਂ ਅੰਮ੍ਰਿਤਸਰੀਆ, ਜਰਮਨਜੀਤ ਨਿੱਕਾ ਖਡੂਰੀਆ ਤੇ ਗੁਰਲਾਲ ਸਿੰਘ ਦਾ 5 ਦਿਨਾਂ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਫਿਰ ਅਜਨਾਲਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਸਬੰਧੀ ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਗੈਂਗਸਟਰ ਪ੍ਰੀਤ ਸੇਖੋਂ ਅਤੇ ਨਿੱਕਾ ਖਡੂਰੀਆ ਨੂੰ 3 ਦਿਨਾਂ ਪੁਲਸ ਰਿਮਾਂਡ ਦੇ ਦੁਬਾਰਾ ਭੇਜਿਆ ਗਿਆ ਹੈ, ਜਦੋਂਕਿ ਉਨ੍ਹਾਂ ਦੇ ਇੱਕ ਸਾਥੀ ਗੁਰਲਾਲ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ ਦੇ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : 4-5 ਨੌਜਵਾਨਾਂ ਵਲੋਂ ਕੁੜੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਫਿਰ ਖੁਆਈਆਂ ਜ਼ਹਿਰੀਲੀਆਂ ਗੋਲੀਆਂ
ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਪੁਲਸ ਲਈ ਸਿਰਦਰਦੀ ਬਣ ਚੁੱਕੇ ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਅੰਮ੍ਰਿਤਸਰੀਆ ਅਤੇ ਗੈਂਗਸਟਰ ਨਿੱਕੂ ਖੱਡਰੀਆ ਨੂੰ ਪੁਲਸ ਨੇ ਮੰਗਲਵਾਰ ਨੂੰ ਅਜਨਾਲਾ ਦੇ ਪਿੰਡ ਚਮਿਆਰੀ ’ਚ ਉਸ ਵੇਲੇ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਇਕ ਘਰ ਵਿਚ ਲੁਕਿਆ ਬੈਠਾ ਸੀ। ਇਸ ਦੌਰਾਨ ਪੁਲਸ ਨੇ 7-8 ਰੋਂਦ ਫਾਇਰ ਵੀ ਕੀਤੇ। ਪੁਲਸ ਨੂੰ ਮੁਲਜ਼ਮਾਂ ਕੋਲੋਂ 5 ਪਿਸਤੌਲ, ਰਾਈਫਲ ਅਤੇ ਕਾਰਤੂਸ ਵੀ ਬਰਾਮਦ ਹੋਏ ਸਨ। ਗੈਂਗਸਟਰਾਂ ਨੂੰ ਦਬੋਚਣ ਲਈ ਕੀਤੇ ਗਏ ਆਪਰੇਸ਼ਨ ਵਿਚ ਓਕੂ (ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ) ਚੰਡੀਗੜ੍ਹ ਤੋਂ ਇਲਾਵਾ 6 ਥਾਣਿਆਂ ਦੇ ਅਧਿਕਾਰੀਆਂ ਸਮੇਤ 300 ਤੋਂ ਵੱਧ ਜਵਾਨ ਸ਼ਾਮਲ ਸਨ।
ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਮੁੱਲਾਂਪੁਰ ਦਾਖਾ ’ਚ ਵੱਡੀ ਵਾਰਦਾਤ, ਭਰਾ ਨੇ ਗੋਲ਼ੀਆਂ ਨਾਲ ਭੁੰਨੇ ਦੋ ਭਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?