20 ਤੋਂ ਵੱਧ ਕਤਲ ਕਰ ਚੁੱਕਾ ਖਤਰਨਾਕ ਬਦਮਾਸ਼ ਗ੍ਰਿਫਤਾਰ
Friday, Oct 11, 2019 - 06:22 PM (IST)

ਰੂਪਨਗਰ (ਸੱਜਨ ਸੈਣੀ) : ਰੂਪਨਗਰ ਪੁਲਸ ਵੱਲੋਂ ਦਿੱਲੀ ਅਤੇ ਯੂ. ਪੀ. ਪੁਲਸ ਨੂੰ ਲੋੜੀਂਦਾ ਬਦਮਾਸ਼ ਪ੍ਰਕਾਸ਼ ਮਿਸ਼ਰਾ ਉਰਫ ਜੂਨਾ ਪੰਡਿਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਕਾਸ਼ ਮਿਸ਼ਰਾ ਉਰਫ ਜੂਨਾ ਖਤਰਨਾਕ ਗੈਂਗਸਟਰ ਹੈ ਅਤੇ ਉਸ 'ਤੇ 20 ਤੋਂ ਵੱਧ ਕਤਲ ਦੇ ਕੇਸ ਦਰਜ ਹਨ। ਸੂਤਰਾਂ ਮੁਤਾਬਕ ਪ੍ਰਕਾਸ਼ ਮਿਸ਼ਰਾ ਦੋਵਾਂ ਹੱਥਾਂ ਵਿਚ ਰਿਵਾਲਵਰ ਫੜ੍ਹ ਕੇ ਨਿਸ਼ਾਨੇਬਾਜ਼ੀ ਵਿਚ ਵੀ ਮਾਹਰ ਹੈ। ਗ੍ਰਿਫਤਾਰ ਕੀਤੇ ਗਏ ਗੈਗਸਟਰ ਤੋਂ 2 ਪਿਸਟਲ 32 ਬੋਰ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਬਦਮਾਸ਼ ਪ੍ਰਕਾਸ਼ ਮਿਸ਼ਰਾ ਉਰਫ ਜੂਨਾ 'ਤੇ ਪੁਲਸ ਨੇ ਇਕ ਲੱਖ ਦਾ ਇਨਾਮ ਵੀ ਰੱਖਿਆ ਸੀ। ਜੂਨਾ ਨੇ 15 ਸਾਲ ਦੀ ਉਮਰ ਵਿਚ ਪਹਿਲਾਂ ਅਪਰਾਧ ਕੀਤਾ ਸੀ ਅਤੇ 16 ਸਾਲ ਦੀ ਉਮਰ ਵਿਚ ਉਸ ਨੇ ਕਤਲ ਦੀ ਪਹਿਲੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।