ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਖਤਰਨਾਕ ਗੈਂਗਸਟਰ ਗ੍ਰਿਫਤਾਰ

01/16/2018 7:11:02 PM

ਲੁਧਿਆਣਾ (ਰਿਸ਼ੀ) : ਕਤਲ, ਕਤਲ ਦਾ ਯਤਨ, ਨਸ਼ਾ ਸਮੱਗਲਿੰਗ ਦੇ ਕਈ ਕੇਸਾਂ ਵਿਚ ਨਾਮਜ਼ਦ ਗੈਂਗਸਟਰ ਟੱਲੀ ਸੀ.ਆਈ.ਏ.1 ਦੀ ਪੁਲਸ ਦੇ ਹੱਥੇ ਚੜ੍ਹ ਗਿਆ ਹੈ। ਪੁਲਸ ਨੇ ਗੈਂਗਸਟਰ ਨੂੰ 315 ਬੋਰ ਦੀ ਨਾਜਾਇਜ਼ ਰਿਵਾਲਵਰ ਅਤੇ 2 ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰਕੇ ਥਾਣਾ ਡੇਹਲੋਂ ਵਿਚ ਆਰਮਜ਼ ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਆ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਗਏ ਗੈਂਗਸਟਰ ਦੀ ਪਛਾਣ ਕਰਮਜੀਤ ਸਿੰਘ ਉਰਫ ਟੱਲੀ ਉਮਰ ਵਾਸੀ ਪਿੰਡ ਨੱਤ, ਡੇਹਲੋਂ ਵਜੋਂ ਹੋਈ ਹੈ। ਸੋਮਵਾਰ ਨੂੰ ਪੁਲਸ ਪਾਰਟੀ ਨੇ ਸੂਚਨਾ ਦੇ ਆਧਾਰ 'ਤੇ ਟਿੱਬਾ ਨਹਿਰ ਪੁਲ ਦੇ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸੀ। ਪੁਲਸ ਮੁਤਾਬਕ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਉਹ ਬਰਾਮਦ ਨਾਜਾਇਜ਼ ਰਿਵਾਲਵਰ ਕਿੱਥੋਂ ਖਰੀਦ ਕੇ ਲਿਆਇਆ ਸੀ। ਦੋਸ਼ੀ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ 'ਤੇ ਜੇਲ ਤੋਂ ਬਾਹਰ ਆਇਆ ਹੈ।


Related News