ਗੈਂਗਰੇਪ ਕੇਸ : ਸੁਣਵਾਈ 12 ਮਾਰਚ ਲਈ ਅੱਗੇ ਪਈ, ਦੋ ਗਵਾਹੀਆਂ ਕਲਮਬੰਦ

Wednesday, Mar 11, 2020 - 12:47 PM (IST)

ਗੈਂਗਰੇਪ ਕੇਸ : ਸੁਣਵਾਈ 12 ਮਾਰਚ ਲਈ ਅੱਗੇ ਪਈ, ਦੋ ਗਵਾਹੀਆਂ ਕਲਮਬੰਦ

ਲੁਧਿਆਣਾ (ਮਿਹਰਾ) : ਬਹੁ-ਚਰਚਿਤ ਈਸੇਵਾਲ ਨਹਿਰ ਦੇ ਕੋਲ ਹੋਏ ਗੈਂਗਰੇਪ ਮਾਮਲੇ 'ਚ ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ 'ਚ ਹੋਈ ਸੁਣਵਾਈ 'ਚ 2 ਹੋਰ ਗਵਾਹਾਂ ਦੀ ਗਵਾਹੀ ਕਲਮਬੰਦ ਕਰਵਾਈ ਗਈ। ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਤਿੰਨਾਂ ਦੀ ਗਵਾਹੀ ਹੋਣ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 12 ਮਾਰਚ ਲਈ ਅੱਗੇ ਕਰ ਦਿੱਤੀ ਹੈ।

ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਅਦਾਲਤ 'ਚ ਦੋ ਗਵਾਹ ਪੇਸ਼ ਹੋਏ ਹਨ ਅਤੇ ਉਨ੍ਹਾਂ ਦੀ ਗਵਾਹੀ ਕਲਮਬੰਦ ਕਰਵਾਈ ਗਈ ਅਤੇ ਉਨ੍ਹਾਂ 'ਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਕਰਾਸ ਐਗਜ਼ਾਮੀਨੇਸ਼ਨ ਵੀ ਪੂਰਾ ਕਰ ਲਿਆ ਸੀ, ਜਿਸ ਤੋਂ ਬਾਅਦ ਅਦਾਲਤ ਵਲੋਂ ਸੁਣਵਾਈ ਕਰਦੇ ਹੋਏ ਸਰਕਾਰੀ ਪੱਖ ਨੂੰ ਆਪਣੀਆਂ ਹੋਰ ਗਵਾਹੀਆਂ ਅਦਾਲਤ 'ਚ ਪੇਸ਼ ਕਰਨ ਨੂੰ ਕਿਹਾ ਸੀ। ਪੁਲਸ ਥਾਣਾ ਦਾਖਾ ਵਲੋਂ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਦੋਸ਼ੀਆਂ ਸਾਦਿਕ ਅਲੀ, ਨਿਵਾਸੀ ਪੁਲਸ ਥਾਣਾ ਮੁਕੰਦਪੁਰ, ਜ਼ਿਲਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ ਰੂਪੀ ਵਾਸੀ ਪਿੰਡ ਜਸਪਾਲ ਬਾਂਗੜ, ਅਜੇ ਉਰਫ ਬ੍ਰਿਜਨੰਦਨ ਵਾਸੀ ਯੂ. ਪੀ., ਸੈਫ ਅਲੀ ਨਿਵਾਸੀ, ਹਿਮਾਚਲ ਪ੍ਰਦੇਸ਼, ਸੁਰਮਾ ਨਿਵਾਸੀ ਖਾਨਪੁਰ ਪੁਲਸ, ਥਾਣਾ ਡੇਹਲੋਂ 'ਤੇ ਗੈਂਗਰੇਪ ਦੇ ਦੋਸ਼ 'ਚ ਕੇਸ ਦਰਜ ਕੀਤਾ ਗਿਆ ਸੀ।


author

Babita

Content Editor

Related News