ਗੈਂਗਰੇਪ ਮਾਮਲੇ ’ਚ ਸਾਹਮਣੇ ਆਈਆਂ ਗੱਲਾਂ ਨੇ ਉਡਾਏ ਹੋਸ਼, ਜਲੰਧਰੋਂ ਅੰਮ੍ਰਿਤਸਰ-ਲੁਧਿਆਣਾ ਭੇਜੀਆਂ ਰਸ਼ੀਆ ਦੀਆਂ ਕੁੜੀਆਂ

Tuesday, May 25, 2021 - 09:11 PM (IST)

ਜਲੰਧਰ (ਜ. ਬ.) : ਜਲੰਧਰ ਦੇ ਮਾਡਲ ਟਾਊਨ ਸਥਿਤ ਕਲਾਊਡ ਸਪਾ ਸੈਂਟਰ ਵਿਚ ਗੈਂਗਰੇਪ ਦੇ ਮਾਮਲੇ ਵਿਚ ਹੁਣ ਨਵੇਂ ਖ਼ੁਲਾਸੇ ਹੋਣੇ ਸ਼ੁਰੂ ਹੋ ਗਏ ਹਨ। ਪਤਾ ਲੱਗਾ ਹੈ ਕਿ ਜ਼ਿਲ੍ਹਾ ਪੁਲਸ ਵੱਲੋਂ ਗ੍ਰਿਫ਼ਤਾਰ ਮਾਸਟਰਮਾਈਂਡ ਆਸ਼ੀਸ਼ ਬਹਿਲ ਅਤੇ ਉਸਦੇ ਮੈਨੇਜਰ ਇੰਦਰ ਨੂੰ ਪੁਲਸ ਸਪਾ ਸੈਂਟਰ ’ਤੇ ਲੈ ਕੇ ਗਈ, ਜਿਥੇ ਇਕ ਵਾਰ ਫਿਰ ਤੋਂ ਸੀਨ ਨੂੰ ਰੀ-ਕ੍ਰੀਏਟ ਕੀਤਾ ਗਿਆ। ਸੀਨ ਦੀ ਰੀ-ਕ੍ਰੀਏਸ਼ਨ ਦੌਰਾਨ ਦੋਵਾਂ ਨੂੰ ਪਹਿਲਾਂ ਵੱਖ-ਵੱਖ ਬਿਠਾ ਕੇ ਅਤੇ ਫਿਰ ਆਹਮੋ-ਸਾਹਮਣੇ ਬਿਠਾ ਕੇ ਸਵਾਲ ਪੁੱਛੇ ਗਏ। ਇਸ ਦੌਰਾਨ ਪੁਲਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਪੁਲਸ ਨੂੰ ਸਪਾ ਸੈਂਟਰ ਦੀ ਜਾਂਚ ਦੌਰਾਨ ਇਕ ਡਾਇਰੀ ਬਰਾਮਦ ਹੋਈ ਹੈ। ਮੈਨੇਜਰ ਇੰਦਰ ਨੇ ਉਸ ਡਾਇਰੀ ਬਾਰੇ ਪੁਲਸ ਨੂੰ ਦੱਸਿਆ, ਜਿਥੋਂ ਇਸ ਨੂੰ ਬਰਾਮਦ ਕਰ ਲਿਆ ਗਿਆ।

ਇਹ ਵੀ ਪੜ੍ਹੋ : ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨਾਂ ਵੱਲੋਂ ਵੱਡੇ ਖ਼ੁਲਾਸੇ, ਸੁੱਖਾ ਲੰਮੇ ਦੇ ਕਤਲ ਦਾ ਬਿਆਨ ਕੀਤਾ ਪੂਰਾ ਸੱਚ

ਪਤਾ ਲੱਗਾ ਹੈ ਕਿ ਆਸ਼ੀਸ਼ ਪੁਲਸ ਦੀ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਅਤੇ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਜਾਣਕਾਰੀ ਮੁਤਾਬਕ ਆਸ਼ੀਸ਼ ਪਹਿਲਾਂ ਇਕੱਲੇ ਦੀ ਪੁੱਛਗਿੱਛ ਵਿਚ ਕੁਝ ਹੋਰ ਬਿਆਨ ਦੇ ਰਿਹਾ ਸੀ ਪਰ ਜਦੋਂ ਆਹਮੋ-ਸਾਹਮਣੇ ਜਾਂਚ ਹੋ ਰਹੀ ਹੈ ਤਾਂ ਉਹ ਹੋਰ ਬਿਆਨ ਦੇ ਰਿਹਾ ਹੈ। ਇਸ ਲਈ ਪੁਲਸ ਹੁਣ ਆਸ਼ੀਸ਼ ਕੋਲੋਂ ਸਖ਼ਤ ਜਾਂਚ ਕਰਨ ਦੀ ਤਿਆਰੀ ਵਿਚ ਹੈ। ਇਸ ਲਈ ਐੱਸ. ਆਈ. ਟੀ. ਦੇ ਸੀਨੀਅਰ ਅਧਿਕਾਰੀ ਖੁਦ ਆਸ਼ੀਸ਼ ਨੂੰ ਜਾਂਚ ਲਈ ਸੀ. ਆਈ. ਏ. ਸਟਾਫ ਤੋਂ ਲੈ ਕੇ ਗਏ।

ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ’ਚ ਪੁਲਸ ਨੇ ਦੇਹ ਵਪਾਰ ਦੇ ਅੱਡੇ ’ਤੇ ਮਾਰਿਆ ਛਾਪਾ, ਹੋਏ ਹੈਰਾਨ ਕਰਨ ਵਾਲੇ ਖ਼ੁਲਾਸੇ

ਖੁੱਲ੍ਹਣਗੇ ਕਈ ਰਾਜ਼
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜੀ ਡਾਇਰੀ ਬਰਾਮਦ ਹੋਈ ਹੈ, ਉਸ ਵਿਚ ਹੀ ਆਸ਼ੀਸ਼ ਦਾ ਪੂਰਾ ਹਿਸਾਬ-ਕਿਤਾਬ ਪਾਇਆ ਗਿਆ ਹੈ। ਪਤਾ ਲੱਗਾ ਹੈ ਕਿ ਇਸ ਡਾਇਰੀ ਵਿਚ ਪੁਲਸ ਦੇ ਨਾਲ-ਨਾਲ ਮੀਡੀਆ, ਸਿਆਸੀ ਅਤੇ ਸਮਾਜਿਕ ਸੰਗਠਨ ਦੇ ਲੋਕਾਂ ਦੇ ਨਾਂ ਵੀ ਲਿਖੇ ਹੋਏ ਹਨ। ਇਨ੍ਹਾਂ ਨਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਨੂੰ ਆਸ਼ੀਸ਼ ਹਰ ਮਹੀਨੇ ਵੱਖ-ਵੱਖ ਢੰਗ ਨਾਲ ਆਬਲਾਈਜ਼ ਕਰਦਾ ਸੀ। ਪੁਲਸ ਹੁਣ ਇਨ੍ਹਾਂ ਨਾਵਾਂ ਦੀ ਜਾਂਚ ਦੇ ਨਾਲ-ਨਾਲ ਡਾਇਰੀ ਵਿਚ ਹੋਰ ਪੰਨਿਆਂ ਦੀ ਵੀ ਭਾਲ ਕਰ ਰਹੀ ਹੈ। ਪਤਾ ਲੱਗਾ ਹੈ ਕਿ ਆਸ਼ੀਸ਼ ਜਿਸ ਦਲਾਲ ਕੋਲੋਂ ਵਿਦੇਸ਼ੀ ਜਾਂ ਲੋਕਲ ਕੁੜੀਆਂ ਮੰਗਵਾਉਂਦਾ ਸੀ, ਉਨ੍ਹਾਂ ਦੇ ਨਾਂ ਵੀ ਡਾਇਰੀ ਵਿਚ ਲਿਖੇ ਹੋਏ ਹਨ। ਕਿਸ ਮਹੀਨੇ ਕਿਸ ਨੂੰ ਕਿੰਨੇ ਪੈਸੇ ਦਿੱਤੇ ਗਏ, ਦੀ ਬਕਾਇਦਾ ਪੂਰੀ ਐਂਟਰੀ ਇਸ ਡਾਇਰੀ ਵਿਚ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਮਹਿਲਾ ਨੂੰ ਮਿਲਣ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਅੰਮ੍ਰਿਤਸਰ ਦੇ ਸੇਠ ਦੀ ਚਰਚਾ
ਜਲੰਧਰ ਦੇ ਮਾਡਲ ਟਾਊਨ ਸਪਾ ਸੈਂਟਰ ਵਿਚ ਗੈਂਗਰੇਪ ਦੇ ਮਾਮਲੇ ਵਿਚ ਰੋਜ਼ਾਨਾ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜਿਸ ਤੋਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਰੈਕੇਟ ਕਿੰਨੇ ਵੱਡੇ ਪੱਧਰ ’ਤੇ ਕੰਮ ਕਰ ਰਿਹਾ ਹੈ। ਇਸ ਰੈਕੇਟ ਨਾਲ ਜੁੜੇ ਲੋਕਾਂ ਵਿਚ ਸਭ ਤੋਂ ਅੱਗੇ ਅੰਮ੍ਰਿਤਸਰ ਦੇ ਇਕ ਸੇਠ ਦਾ ਨਾਂ ਵੱਜ ਰਿਹਾ ਹੈ। ਉਸ ਤੋਂ ਬਾਅਦ ਜਲੰਧਰ ਦੇ ਆਸ਼ੀਸ਼ ਬਹਿਲ ਦਾ ਨਾਂ ਹੈ, ਜਿਹੜਾ ਉਸੇ ਸੇਠ ਦਾ ਚੇਲਾ ਹੈ। ਆਸ਼ੀਸ਼ ਉਹੀ ਹੈ, ਜਿਹੜਾ ਜਲੰਧਰ ਵਿਚ ਕਲਾਊਡ ਸਪਾ ਸੈਂਟਰ ਦਾ ਮਾਲਕ ਹੈ ਅਤੇ ਇਸੇ ਸੈਂਟਰ ਵਿਚ ਲੁਧਿਆਣਾ ਦੀ ਨਾਬਾਲਗਾ ਨਾਲ ਗੈਂਗਰੇਪ ਕੀਤਾ ਗਿਆ ਸੀ। ਇਸ ਗੈਂਗਰੇਪ ਵਿਚ ਆਸ਼ੀਸ਼ ਵੀ ਹੋਰ 4 ਮੁਲਜ਼ਮਾਂ ਨਾਲ ਸ਼ਾਮਲ ਹੈ।

ਇਹ ਵੀ ਪੜ੍ਹੋ : ਸਾਥੀਆਂ ਨੇ ਬੇਰਹਿਮੀ ਨਾਲ ਕਤਲ ਕੀਤਾ ਗੈਂਗਸਟਰ ਸੁੱਖਾ ਲੰਮੇ, ਮੂੰਹ ਸਾੜਿਆ, ਧੌਣ ਵੱਢ ਕੇ ਧੜ ਨਹਿਰ ’ਚ ਰੋੜ੍ਹਿਆ

ਰਸ਼ੀਆ ਤੋਂ ਮੰਗਵਾਈਆਂ 10 ਕੁੜੀਆਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਭੇਜਿਆ
ਪੰਜਾਬ ਵਿਚ ਜਲੰਧਰ ਦੇ ਇਸ ‘ਗੰਦੇ ਧੰਦੇ’ ਦੇ ਮਾਸਟਰਮਾਈਂਡ ਆਸ਼ੀਸ਼ ਬਾਰੇ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਆਸ਼ੀਸ਼ ਨੇ ਅੰਮ੍ਰਿਤਸਰ ਦੇ ਸੇਠ ਨਾਲ ਮਿਲ ਕੇ ਰਸ਼ੀਆ ਤੋਂ 10 ਕੁੜੀਆਂ ਮੰਗਵਾਈਆਂ ਹਨ, ਜਿਨ੍ਹਾਂ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭੇਜਿਆ ਗਿਆ। ਜਲੰਧਰ ਤੇ ਅੰਮ੍ਰਿਤਸਰ ਦੇ ਨਾਲ-ਨਾਲ ਲੁਧਿਆਣਾ ਵਿਚ ਰਸ਼ੀਆ ਤੋਂ ਲਿਆਂਦੀਆਂ ਗਈਆਂ ਕੁੜੀਆਂ ਨੂੰ ਸਪਾ ਸੈਂਟਰਾਂ ’ਤੇ ਲਾਇਆ ਗਿਆ ਹੈ। ਮਾਮਲੇ ਵਿਚ ਇਹ ਵੀ ਪਤਾ ਲੱਗਾ ਹੈ ਕਿ ਸਪਾ ਸੈਂਟਰ ’ਚ 1-2 ਕੁੜੀਆਂ ਹੀ ਤਾਇਨਾਤ ਰੱਖੀਆਂ ਜਾਂਦੀਆਂ ਹਨ, ਜਦਕਿ ਬਾਕੀ ਕੁੜੀਆਂ ਨੂੰ ਸਟੈਂਡ-ਬਾਏ ਰੱਖਿਆ ਜਾਂਦਾ ਹੈ ਤਾਂ ਕਿ ਸਪਾ ਸੈਂਟਰ ਤੋਂ ਇਲਾਵਾ ਵੀ ਲੋਕਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾ ਸਕੇ। ਜਲੰਧਰ ਪੁਲਸ ਨੇ ਹੁਣ ਤੱਕ ਆਸ਼ੀਸ਼ ਦੀ ਨਿਊ ਗਾਰਡਨ ਕਾਲੋਨੀ ਵਾਲੀ ਕੋਠੀ ’ਤੇ ਨਾ ਤਾਂ ਛਾਪਾ ਮਾਰਿਆ ਹੈ ਅਤੇ ਨਾ ਹੀ ਉਥੇ ਜਾਂਚ ਕੀਤੀ ਗਈ। ਪਤਾ ਲੱਗਾ ਹੈ ਕਿ ਆਸ਼ੀਸ਼ ਦੇ ਮਾਮਲੇ ਵਿਚ ਫਸਦੇ ਹੀ ਤੁਰੰਤ ਕੁੜੀਆਂ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਜਲੰਧਰ ਵਿਚ ਆਸ਼ੀਸ਼ ਦੇ ਸਾਰੇ ਕਾਲੇ ਕਾਰਨਾਮਿਆਂ ਦਾ ਪੈਕਅਪ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਬਹੁਚਰਚਿਤ ਅਮਨਪ੍ਰੀਤ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਸੱਚ

ਹਰ ਮਹੀਨੇ ਲੜਕੀਆਂ ਦੀ ਹੁੰਦੀ ਹੈ ਰੋਟੇਸ਼ਨ
ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਵਿਚ ਜਿਹੜੀਆਂ ਵਿਦੇਸ਼ ਤੋਂ ਕੁੜੀਆਂ ਲਿਆਂਦੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਭੇਜਣ ਲਈ ਬਾਕਾਇਦਾ ਰੋਟੇਸ਼ਨ ਪ੍ਰੋਸੈੱਸ ਹੁੰਦਾ ਹੈ। ਹਰ ਮਹੀਨੇ ਕੁੜੀਆਂ ਨੂੰ ਜਲੰਧਰ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਜਲੰਧਰ ਸ਼ਿਫਟ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦੇ ਕੰਮ-ਧੰਦੇ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਕਿਤੇ ਕੋਈ ਕੁੜੀ ਕਿਸੇ ਗਾਹਕ ਦੇ ਸੰਪਰਕ ਵਿਚ ਸਿੱਧੇ ਤੌਰ ’ਤੇ ਨਾ ਆਵੇ। ਜੇਕਰ ਕਦੀ ਅਜਿਹਾ ਹੁੰਦਾ ਹੈ ਤਾਂ ਆਸ਼ੀਸ਼ ਐਂਡ ਕੰਪਨੀ ਨੂੰ ਇਸ ਦੀ ਭਿਣਕ ਲੱਗਦੇ ਹੀ ਉਸ ਕੁੜੀ ਨੂੰ ਜਾਂ ਤਾਂ ਵਾਪਸ ਭੇਜ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਦੂਜੇ ਸ਼ਹਿਰ ਵਿਚ ਸ਼ਿਫਟ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਹੋਈ ਖੂਨੀ ਖ਼ੇਡ, ਤਾਬੜ-ਤੋੜ ਗੋਲ਼ੀਆਂ ਮਾਰ ਕੇ ਸ਼ਰੇਆਮ ਕੀਤਾ ਕਤਲ

ਪਹਿਲਾਂ ਥਾਈ ਤਾਂ ਹੁਣ ਰਸ਼ੀਅਨ ਕੁੜੀਆਂ ਦੀ ਡਿਮਾਂਡ
ਪਤਾ ਲੱਗਾ ਹੈ ਕਿ ਪੰਜਾਬ ਵਿਚ ਕੁੜੀਆਂ ਦੀ ਆਸ਼ੀਸ਼ ਵਰਗੇ ਲੋਕਾਂ ਨੂੰ ਸਪਲਾਈ ਲਈ ਇਕ ਕੌਮਾਂਤਰੀ ਪੱਧਰ ਦਾ ਦਲਾਲ ਹੈ। ਕੁਝ ਦਿਨ ਪਹਿਲਾਂ ਤੱਕ ਪੰਜਾਬ ਵਿਚ ਥਾਈਲੈਂਡ ਦੀਆਂ ਕੁੜੀਆਂ ਦੀ ਡਿਮਾਂਡ ਸੀ ਪਰ ਕੁਝ ਦੇਰ ਤੋਂ ਇਹ ਡਿਮਾਂਡ ਘੱਟ ਗਈ ਹੈ। ਆਸ਼ੀਸ਼ ਵਰਗੇ ਲੋਕ ਹੁਣ ਰਸ਼ੀਆ ਦੀਆਂ ਕੁੜੀਆਂ ਦੀ ਸਪਲਾਈ ਕਰਵਾ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਜ਼ਿਆਦਾ ਪ੍ਰੋਫੈਸ਼ਨਲ ਮੰਨਿਆ ਜਾਂਦਾ ਹੈ ਅਤੇ ਥਾਈ ਕੁੜੀ ਤੋਂ ਕੀਮਤ ਦੇ ਮਾਮਲੇ ਵਿਚ ਰਸ਼ੀਅਨ ਕੁੜੀ ਸਸਤੀ ਪੈਂਦੀ ਹੈ। ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨਜ਼ ਨੇ ਜਦੋਂ ਸਾਲ 2020 ਵਿਚ ਲਾਰੈਂਸ ਰੋਡ ਨੇੜੇ ਅਤੇ ਐੱਮ. ਐੱਮ. ਮਾਲਵੀਆ ਰੋਡ ’ਤੇ ਚੱਲ ਰਹੇ 2-3 ਮਸਾਜ ਅਤੇ ਸਪਾ ਸੈਂਟਰਾਂ ’ਤੇ ਕਾਰਵਾਈ ਕੀਤੀ ਸੀ। ਉਸ ਸਮੇਂ ਵੀ ਥਾਈ ਕੁੜੀਆਂ ਨੂੰ ਇਥੇ ਲਿਆਉਣ ਦੇ ਨੈਕਸਿਸ ਦਾ ਭਾਂਡਾ ਭੱਜਾ ਸੀ। ਉਸ ਦੌਰਾਨ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਥਾਈਲੈਂਡ ਤੋਂ ਕੋਈ ਦਲਾਲ ਇਥੇ 1-1 ਸਾਲ ਲਈ ਕੁੜੀਆਂ ਭਾਰਤ ਲਿਆਉਂਦੇ ਸਨ ਅਤੇ ਫਿਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਜ਼ਿਲ੍ਹਿਆਂ ਵਿਚ ਭੇਜ ਦਿੰਦੇ ਸਨ।

ਪੀੜਤਾ ਦੀ ਮਾਂ ਕਮਿਸ਼ਨਰ ਅੱਗੇ ਪੇਸ਼
ਥਾਣਾ ਮਾਡਲ ਟਾਊਨ ਅਧੀਨ ਪੈਂਦੇ ਕਲਾਊਡ ਸਪਾ ਸੈਂਟਰ ਵਿਚ ਨਾਬਾਲਗ ਕੁੜੀ ਨਾਲ ਗੈਂਗਰੇਪ ਦੇ ਮਾਮਲੇ ਵਿਚ ਪੀੜਤਾ ਦੀ ਮਾਂ ਨੇ ਅੱਜ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਮਿਲ ਕੇ ਸੁਰੱਖਿਆ ਦੀ ਮੰਗ ਕੀਤੀ। ਪੀੜਤਾ ਦੀ ਮਾਂ ਨੇ ਬੇਟੀ ਅਤੇ ਆਪਣੇ ਪੂਰੇ ਪਰਿਵਾਰ ਵਿਚ ਪੁਲਸ ਸੁਰੱਖਿਆ ਦਾ ਮੁੱਦਾ ਉਠਾਇਆ। ਪੀੜਤਾ ਦਾ ਮਾਂ ਦਾ ਦੋਸ਼ ਹੈ ਕਿ ਉਸਨੂੰ ਆਸ਼ੀਸ਼ ਅਤੇ ਹੋਰ ਮੁਲਜ਼ਮਾਂ ਕੋਲੋਂ ਜਾਨ ਦਾ ਖਤਰਾ ਹੈ ਕਿਉਂਕਿ ਉਹ ਉਨ੍ਹਾਂ ਨੂੰ ਧਮਕੀਆਂ ਦਿਵਾ ਰਹੇ ਹਨ, ਹਾਲਾਂਕਿ ਪੁਲਸ ਇਨ੍ਹਾਂ ਧਮਕੀਆਂ ਬਾਰੇ ਜਾਂਚ ਕਰਵਾ ਰਹੀ ਹੈ। ਪੀੜਤਾ ਦੀ ਮਾਂ ਨੇ ਸੀ. ਪੀ. ਨੂੰ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ ਰਾਤ 2 ਵਜੇ ਕੁਝ ਲੋਕ ਆ ਕੇ ਪੱਥਰ ਮਾਰ ਕੇ ਵੀ ਗਏ ਸਨ। ਦੂਜੇ ਪਾਸੇ ਪੀੜਤਾ ਦੀ ਮਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਧੀ ਦੀ ਹਾਲਤ ਹੁਣ ਸਥਿਰ ਹੈ ਕਿਉਂਕਿ ਪਹਿਲਾਂ ਉਹ ਹਸਪਤਾਲ ਵਿਚ ਦਾਖ਼ਲ ਵੀ ਰਹੀ ਸੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News