ਕੌਮਾਂਤਰੀ ਵਾਹਨ ਚੋਰ ਗਿਰੋਹ ਦਾ ਪਰਦਾਫ਼ਾਸ਼, ਮਰਸਡੀਜ਼ ਸਣੇ ਲਗਜ਼ਰੀ ਗੱਡੀਆਂ ਬਰਾਮਦ

09/26/2023 2:48:31 PM

ਜਲੰਧਰ (ਸੁਧੀਰ) : ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਕੌਮਾਂਤਰੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 1 ਮੈਂਬਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗਿਰੋਹ ਦੇ ਹੋਰ ਫ਼ਰਾਰ ਮੈਂਬਰਾਂ ਦੀ ਪੁਲਸ ਵੱਲੋਂ ਭਾਲ ਜਾਰੀ ਹੈ। ਫੜੇ ਗਏ ਗਿਰੋਹ ਦੇ ਮੈਂਬਰ ਦੀ ਨਿਸ਼ਾਨਦੇਹੀ ’ਤੇ ਕਮਿਸ਼ਨਰੇਟ ਪੁਲਸ ਨੇ ਚੋਰੀ ਦੀਆਂ 3 ਲਗਜ਼ਰੀ ਗੱਡੀਆਂ ਸਮੇਤ ਕੁੱਲ 6 ਗੱਡੀਆਂ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਝੋਨੇ ਦੀ ਫ਼ਸਲ ਪੱਕਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੌਮਾਂਤਰੀ ਵਾਹਨ ਚੋਰ ਗਿਰੋਹ ਦੇ ਮੈਂਬਰ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਫੜੇ ਗਏ ਗਿਰੋਹ ਦੇ ਮੈਂਬਰ ਨੇ ਆਪਣੇ ਹੋਰ ਸਾਥੀਆਂ ਦੇ ਨਾਲ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸਥਾਨਾਂ ਤੋਂ ਵਾਹਨ ਚੋਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਗਿਰੋਹ ਦੇ ਮੈਂਬਰ ਪੁਲਸ ਤੋਂ ਬਚਣ ਲਈ ਗੱਡੀ ਚੋਰੀ ਕਰਨ ਤੋਂ ਬਾਅਦ ਉਸਨੂੰ ਦੂਜੇ ਸੂਬੇ ਵਿਚ ਲਿਜਾ ਕੇ ਉਸ ਦੇ ਸਾਰੇ ਪੁਰਜ਼ੇ ਖੋਲ੍ਹ ਦਿੰਦੇ ਸਨ।

PunjabKesari

ਫਿਲਹਾਲ ਪੁਲਸ ਨੇ ਕਾਬੂ ਗਿਰੋਹ ਦੇ ਮੈਂਬਰ ਦੀ ਨਿਸ਼ਾਨਦੇਹੀ ’ਤੇ ਇਕ ਮਰਸਡੀਜ਼ ਕਾਰ ਨੰਬਰ ਡੀ ਐੱਲ 2 ਐੱਫ ਏ ਜੇ-1111, ਬੀ. ਐੱਮ. ਡਬਲਯੂ. ਨੰਬਰ ਡੀ ਐੱਲ 1 ਸੀ ਐੱਮ-9889, ਸਵਿਫਟ ਡਿਜ਼ਾਈਰ ਨੰਬਰ ਪੀ ਬੀ 06 ਜ਼ੈੱਡ-9454, ਸਵਿਫਟ ਕਾਰ ਨੰਬਰ ਸੀ ਐੱਚ 04 ਬੀ-2242, ਏਸੈਂਟ ਕਾਰ ਨੰਬਰ ਪੀ ਬੀ 18 ਕੇ-7999 ਅਤੇ ਮਾਰੂਤੀ ਜ਼ੈੱਨ ਨੰਬਰ ਡੀ ਐੱਲ 4 ਸੀ ਐੱਚ-7464 ਗੱਡੀਆਂ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ, ਗੁਆਂਢੀ ਸੂਬਾ ਵੀ ਲਪੇਟ 'ਚ ਆਇਆ

ਉਨ੍ਹਾਂ ਦੱਸਿਆ ਕਿ ਕਾਬੂ ਵਿਅਕਤੀ ਦੀ ਪਛਾਣ ਸੰਨੀਪ੍ਰੀਤ ਸਿੰਘ ਉਰਫ ਸੰਨੀ ਉਰਫ ਸਾਜਨ ਨਿਵਾਸੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਫਿਲਹਾਲ ਪੁਲਸ ਕਾਬੂ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸਦੇ ਫ਼ਰਾਰ ਸਾਥੀਆਂ ਦੀ ਭਾਲ ਵਿਚ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ : ਪ੍ਰੇਮੀ ਨਾਲ ਰਲ ਮਾਂ ਨੇ 2 ਸਾਲਾ ਧੀ ਨਾਲ ਕਮਾਇਆ ਧ੍ਰੋਹ, ਲੂ ਕੰਡੇ ਖੜ੍ਹੇ ਕਰੇਗਾ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Harnek Seechewal

Content Editor

Related News