ਫਿਰੋਜ਼ਪੁਰ ’ਚ ਇਨਸਾਨੀਅਤ ਸ਼ਰਮਸਾਰ, ਘਰੋਂ ਸੈਰ ਕਰਨ ਗਈ 15 ਸਾਲਾ ਕੁੜੀ ਨਾਲ 4 ਮੁੰਡਿਆਂ ਵੱਲੋਂ ਗੈਂਗਰੇਪ

Monday, Dec 04, 2023 - 06:22 PM (IST)

ਫਿਰੋਜ਼ਪੁਰ ’ਚ ਇਨਸਾਨੀਅਤ ਸ਼ਰਮਸਾਰ, ਘਰੋਂ ਸੈਰ ਕਰਨ ਗਈ 15 ਸਾਲਾ ਕੁੜੀ ਨਾਲ 4 ਮੁੰਡਿਆਂ ਵੱਲੋਂ ਗੈਂਗਰੇਪ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਇਕ ਸਰਹੱਦੀ ਪਿੰਡ ਵਿਚ ਕਥਿਤ ਰੂਪ ਨਾਲ ਇਕ 15 ਸਾਲਾ ਕੁੜੀ ਨਾਲ ਕਥਿਤ ਤੌਰ ’ਤੇ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਦੋਸ਼ ਹੇਠ ਥਾਣਾ ਮਮਦੋਟ ਦੀ ਪੁਲਸ ਨੇ ਆਈ. ਪੀ. ਸੀ. ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਔਫੈਂਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਜਸਪਾਲ ਚੰਦ ਨੇ ਦੱਸਿਆ ਕਿ 15 ਸਾਲਾ ਪੀੜਤ ਲੜਕੀ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਮੈਡੀਕਲ ਕਰਵਾਉਣ ਉਪਰੰਤ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੋਸ਼ ਲਗਾਇਆ ਹੈ ਕਿ ਉਹ ਆਪਣੇ ਘਰ ਤੋਂ ਦੋੜ ਲਗਾਉਣ ਲਈ ਆਪਣੇ ਪਿੰਡ ਵਾਲੀ ਸੜਕ ’ਤੇ ਸ਼ਾਮ ਕਰੀਬ 5:30 ਵਜੇ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ, ਕੁੜੀ ਦੇ ਭਰਾਵਾਂ ਵਲੋਂ ਪੁਲਸ ਮੁਲਾਜ਼ਮ ਜੀਜੇ ਤੇ ਭੈਣ ਦਾ ਸ਼ਰੇਆਮ ਕਤਲ

ਉਕਤ ਨੇ ਦੱਸਿਆ ਕਿ ਪਿੰਡ ਤੋਂ ਕਰੀਬ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਮਮਦੋਟ ਵਾਲੀ ਸੜਕ ’ਤੇ ਲਵਪ੍ਰੀਤ ਸਿੰਘ ਉਰਫ਼ ਲੱਭੂ, ਪੰਮਾ ਸਿੰਘ, ਜਸਪ੍ਰੀਤ ਸਿੰਘ ਉਰਫ਼ ਜੱਸਾ ਅਤੇ ਗੁਰਮੀਤ ਸਿੰਘ ਨਾਂ ਦੇ ਚਾਰ ਵਿਅਕਤੀ ਮੌਜੂਦ ਸਨ, ਜਿਸ ਨੇ ਉਸਨੂੰ ਮਾੜੇ ਇਰਾਦੇ ਨਾਲ ਜ਼ਬਰਦਸਤੀ ਫੜ ਲਿਆ ਅਤੇ ਇਕ ਰਬੜ ਦੀ ਬੋਤਲ ਜਿਸ ਵਿਚ ਕੋਈ ਨਸ਼ੀਲੀ ਵਸਤੂ ਸੀ, ਲਵਪ੍ਰੀਤ ਸਿੰਘ ਉਰਫ਼ ਲਭੂ ਨੇ ਜ਼ਬਰਦਸਤੀ ਉਸ ਦੇ ਮੂੰਹ ਵਿਚ ਪਾ ਦਿੱਤੀ। ਇਸ ਦੌਰਾਨ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਸਾਰੇ ਚਾਰ ਵਿਅਕਤੀ ਜ਼ਬਰਦਸਤੀ ਉਸਨੂੰ ਚੁੱਕ ਕੇ ਖੇਤਾਂ ਵਿਚ ਲੈ ਗਏ, ਜਿੱਥੇ ਉਨ੍ਹਾਂ ਨੇ ਸ਼ਿਕਾਇਤਕਰਤਾ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਏ. ਐੱਸ. ਆਈ. ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦਿਓਰ-ਭਰਜਾਈ ’ਚ ਬਣੇ ਨਜਾਇਜ਼ ਸੰਬੰਧਾਂ ਨੇ ਉਜਾੜਿਆ ਪਰਿਵਾਰ, ਦੋਵਾਂ ਨੇ ਮਿਲ ਕੇ ਉਹ ਕੀਤਾ ਜੋ ਸੋਚਿਆ ਨਾ ਸੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News